ਈਡੀ ਤੇ ਸੀਬੀਆਈ ਮੈਨੂੰ ਡਰਾ ਨਹੀਂ ਸਕਦੀਆਂ: ਰਾਹੁਲ

ਮੰਗਲੌਰ (ਉੱਤਰਾਖੰਡ) (ਸਮਾਜ ਵੀਕਲੀ):  ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਉਨ੍ਹਾਂ ਦੀਆਂ ਐਨਫੋਰਸਮੈਂਟ ਏਜੰਸੀਆਂ ਅਤੇ ਉਨ੍ਹਾਂ ਦੇ ਹੰਕਾਰ ਤੋਂ ਕੋਈ ਡਰ ਨਹੀਂ ਲਗਦਾ। ਕਾਂਗਰਸ ਆਗੂ ਨੇ ਕਿਹਾ ਕਿ ਭਾਜਪਾ ਨੇ ਉੱਤਰਾਖੰਡ ’ਚ ਆਪਣੇ ਸਾਰੇ ਮੁੱਖ ਮੰਤਰੀ ਤਬਦੀਲ ਕੀਤੇ ਕਿਉਂਕਿ ਉਹ ਸਾਰੇ ਭ੍ਰਿਸ਼ਟ ਹੋ ਗਏ ਸਨ ਅਤੇ ਇੱਕ ਚੋਰ ਨੂੰ ਦੂਜੇ ਚੋਰ ਨਾਲ ਬਦਲ ਦਿੱਤਾ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰਿਦੁਆਰ ਜ਼ਿਲ੍ਹੇ ਵਿਚ ਮੰਗਲੌਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ, ‘ਮੋਦੀ ਨੇ ਪਿੱਛੇ ਜਿਹੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਮੈਂ ਉਨ੍ਹਾਂ ਨੂੰ ਨਹੀਂ ਸੁਣਦਾ। ਉਹ ਠੀਕ ਕਹਿ ਰਹੇ ਸੀ। ਮੈਂ ਉਨ੍ਹਾਂ ਨੂੰ ਨਹੀਂ ਸੁਣਦਾ ਕਿਉਂਕਿ ਮੈਨੂੰ ਉਨ੍ਹਾਂ ਦਾ ਜਾਂ ਉਨ੍ਹਾਂ ਦੀ ਸੀਬੀਆਈ ਤੇ ਈਡੀ ਦਾ ਡਰ ਨਹੀਂ ਹੈ।’ ਉਨ੍ਹਾਂ ਕਿਹਾ ਕਿ ਤਿੰਨ ਖੇਤੀ ਕਾਨੂੰਨ ਦੇਸ਼ ਦੇ ਕਿਸਾਨਾਂ ਤੇ ਕਾਂਗਰਸ ਕਾਰਨ ਵਾਪਸ ਲਏ ਗਏ ਹਨ।

ਉਨ੍ਹਾਂ ਕਿਹਾ, ‘ਕਾਂਗਰਸ ਇਕੱਲੀ ਹੀ ਮੋਦੀ ਨਾਲ ਲੜ ਸਕਦੀ ਹੈ।’ ਉਨ੍ਹਾਂ ਕਿਹਾ ਕਿ ਕਾਂਗਰਸ ਉੱਤਰਾਖੰਡ ’ਚ ਗਰੀਬਾਂ ਤੇ ਬੇਰੁਜ਼ਗਾਰਾਂ ਲਈ ਸਰਕਾਰ ਚਾਹੁੰਦੇ ਹੈ ਨਾ ਕਿ ਅਜਿਹੇ ਰਾਜੇ ਦੀ ਜੋ ਦਿੱਲੀ ’ਚ ਬੈਠਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਮੋਦੀ ਦੇ ਹੰਕਾਰ ’ਤੇ ਹਾਸਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਹੰਕਾਰ ਉਦੋਂ ਝਲਕਦਾ ਹੈ ਜਦੋਂ ਉਹ ਕਹਿੰਦੇ ਹਨ ਕਿ ਦੇਸ਼ ’ਚ ਪਿਛਲੇ 70 ਸਾਲਾਂ ਦੌਰਾਨ ਕੁਝ ਵੀ ਨਹੀਂ ਹੋਇਆ। ਉਨ੍ਹਾਂ ਕਿਹਾ, ‘ਕੀ ਉਨ੍ਹਾਂ ਦਾ ਮਤਲਬ ਹੈ ਕਿ ਇਹ ਮੁਲਕ 70 ਸਾਲਾਂ ਤੋਂ ਸੁੱਤਾ ਪਿਆ ਸੀ ਅਤੇ ਜਦੋਂ ਉਹ (ਮੋਦੀ) ਸੱਤਾ ’ਚ ਆਏ ਤਾਂ ਜਾਗ ਪਿਆ? ਤਾਂ ਫਿਰ ਇਹ ਸੜਕਾਂ ਕਿਵੇਂ ਬਣੀਆਂ, ਇਹ ਰੇਲ ਲਾਈਨਾਂ ਕਿਵੇਂ ਪਈਆਂ। ਜਾਦੂ ਨਾਲ?’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਨੀਪੁਰ ਅਸੈਂਬਲੀ ਲਈ ਚੋਣਾਂ ਤਰੀਕਾਂ ਬਦਲੀਆਂ
Next articleUAE’s Hope spacecraft completes 1 year in orbit around Mars