(ਸਮਾਜ ਵੀਕਲੀ)-ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਜਿਲਾ ਯੂਥ ਅਫਸਰ ਸਰਬਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਬਲਾਕ ਧੂਰੀ ਦੇ ਨਹਿਰੂ ਯੁਵਾ ਵਲੰਟੀਅਰਾਂ ਅਮਨਦੀਪ ਸਿੰਘ ਅਤੇ ਸਕਿੰਦਰ ਸਿੰਘ ਦੁਆਰਾ ਨੌਜਵਾਨਾਂ ਦੀ ਸਿਖਲਾਈ ਦਿਸ਼ਾ ਦੇ ਦੇ ਸੰਬੰਧ ਵਿੱਚ ਇੱਕ ਪਰੋਗਰਾਮ ਕਰਵਾਇਆ ਗਿਆ,ਜਿਸ ਵਿੱਚ 100 ਦੇ ਕਰੀਬ ਸਰੋਤੇ ਸ਼ਾਮਲ ਹੋਏ। ਇਸ ਪਰੋਗਰਾਮ ਵਿੱਚ ਮੈਡਮ ਹਰਪ੍ਰੀਤ ਕੌਰ ਨੇ ਨੌਜਵਾਨਾਂ ਨੂੰ ਸੰਬੋਧਿਤ ਕਰਦੇ ਹੋਏ ਹੱਥੀਂ ਕੰਮ ਕਰਨ ਦੇ ਹੁਨਰ ਨੂੰ ਹੋਰ ਨਿਖਾਰਨ ਬਾਰੇ ਦੱਸਿਆ ਤਾਂ ਜੋ ਦੇਸ਼ ਦਾ ਨੌਜਵਾਨ ਆਤਮ ਨਿਰਭਰ ਹੋ ਸਕੇ। ਨੌਜਵਾਨਾਂ ਨੇ ਕਈ ਸਵਾਲ ਵੀ ਉਨ੍ਹਾਂ ਨੂੰ ਕੀਤੇ ਅਤੇ ਉਨ੍ਹਾਂ ਨੇ ਵਿਲੱਖਣ ਤਰੀਕੇ ਨਾਲ ਸਾਰੇ ਜਵਾਬ ਦਿੱਤੇ। ਇਸ ਪਰੋਗਰਾਮ ਵਿੱਚ ਨੌਜਵਾਨਾਂ ਨੂੰ ਸਟੇਸਨਰੀ,ਖਾਣ-ਪੀਣ ਅਤੇ ਪਹੁੰਚੇ ਮਹਿਮਾਨਾਂ ਨੂੰ ਕਲੌਕ ਦੇ ਕੇ ਸਨਮਾਨਿਤ ਕੀਤਾ ਗਿਆ….
ਖਬਰਾਂ ਸ਼ੇਅਰ ਕਰੋ ਜੀ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly