(ਸਮਾਜ ਵੀਕਲੀ)
ਮਿੱਧੇ ਮੰਜ਼ਿਲ ਖਾਤਰ ਖ਼ਾਰ ਕੋਈ ਕੋਈ,
ਚੁੰਮੇ ਲੋਕਾਂ ਖਾਤਰ ਦਾਰ ਕੋਈ ਕੋਈ।
ਖੁਸ਼ੀਆਂ ਦੇ ਵਿੱਚ ਸਾਰੇ ਸਾਰ ਲੈ ਲੈਂਦੇ ਨੇ,
ਪਰ ਗ਼ਮਾਂ ਵਿੱਚ ਲਏ ਸਾਰ ਕੋਈ ਕੋਈ।
ਹਰ ਕੋਈ ਫੁੱਲ ਸਵੀਕਾਰ ਕਰ ਲੈਂਦਾ ਹੈ,
ਪਰ ਕੰਡੇ ਕਰੇ ਸਵੀਕਾਰ ਕੋਈ ਕੋਈ।
ਹਰ ਕਿਸੇ ਨੂੰ ਅੱਜ ਕੱਲ੍ਹ ਰੋਟੀ ਦੀ ਚਿੰਤਾ ਹੈ,
ਇਸ਼ਕ ਦਾ ਕਰਦਾ ਏ ਵਪਾਰ ਕੋਈ ਕੋਈ।
ਸਭ ਨਜ਼ਮ ਸੁਣ ਕੇ ਗਏ ਨੇ ਭਾਵੇਂ,
ਪਰ ਕਰੇਗਾ ਇਸ ਤੇ ਵਿਚਾਰ ਕੋਈ ਕੋਈ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554
ਖਬਰਾਂ ਸ਼ੇਅਰ ਕਰੋ ਜੀ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly