‘ਆਪ’ ਨੇ ਚੰਨੀ ਤੇ ਰਾਣਾ ਕੇਪੀ ਖ਼ਿਲਾਫ਼ ਮੋਰਚਾ ਖੋਲ੍ਹਿਆ

ਨੰਗਲ (ਪੱਤਰ ਪ੍ਰੇਰਕ):ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਹਰਜੋਤ ਸਿੰਘ ਬੈਂਸ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸੀ ਉਮੀਦਵਾਰ ਰਾਣਾ ਕੇਪੀ ਸਿੰਘ ਨੇ ਹਲਕੇ ਦਾ ਵਿਕਾਸ ਘੱਟ ਤੇ ਵਿਨਾਸ਼ ਜ਼ਿਆਦਾ ਕੀਤਾ ਹੈ। ਆਪ ਆਗੂ ਹਰਜੋਤ ਬੈਂਸ ਜਿਹੜੇ ਰਾਣਾ ਕੇਪੀ ਸਿੰਘ ’ਤੇ ਮਾਣਹਾਨੀ ਦਾ ਦਾਅਵਾ ਕਰਕੇ ਚਰਚਿਤ ਹੋਏ ਹਨ, ਨੇ ਦੋਸ਼ ਲਾਇਆ ਕਿ ਵਿਧਾਨ ਸਭਾ ਸਕੱਤਰੇਤ ਵਿਚ ਭਰਤੀ ਸਮੇਂ ਕਥਿਤ ਤੌਰ ’ਤੇ ਨਿਯਮਾਂ ਨੂੰ ਅਣਦੇਖਿਆ ਕਰਕੇ ਚਹੇਤਿਆਂ ਨੂੰ ਭਰਤੀ ਕੀਤਾ ਗਿਆ। ਉਨ੍ਹਾਂ ਰਾਣਾ ਕੇਪੀ ਸਿੰਘ ਦੇ ਕਰੀਬੀ ਆਗੂਆਂ, ਪੰਚਾਇਤੀ ਰਾਜ ਵਿਭਾਗ ਦੇ ਇਕ ਜੇ.ਈ ਅਤੇ ਕੁਝ ਚਰਚਿਤ ਪੁਲੀਸ ਅਫਸਰਾਂ ’ਤੇ ਵੀ ਗੰਭੀਰ ਦੋਸ਼ ਲਗਾਏ। ਦੂਜੇ ਪਾਸੇ ਇਸ ਸਬੰਧ ਵਿਚ ਕਾਂਗਰਸ ਪਾਰਟੀ ਦੇ ਬੁਲਾਰੇ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਦੋਸ਼ਾਂ ਦਾ ਤਰਕਸੰਗਤ ਅਧਾਰ ਹੋਣਾ ਚਾਹੀਦਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਾਤ ਦੇ ਆਧਾਰ ’ਤੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਬੱਜਰ ਗਲਤੀ: ਕੈਪਟਨ
Next articleਰਾਹੁਲ ਗਾਂਧੀ ਨੂੰ 170 ਕਰੋੜ ਦੀ ਜਾਇਦਾਦ ਵਾਲਾ ਚੰਨੀ ਗਰੀਬ ਨਜ਼ਰ ਆਉਂਦੈ: ਮਾਨ