ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਨੇ ਬਣਾਇਆ ਨਵਾਂ ਰਿਕਾਰਡ

Congress leader Rahul Gandhi

ਲੁਧਿਆਣਾ (ਸਮਾਜ ਵੀਕਲੀ):  ਲੁਧਿਆਣਾ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨ ਲਈ ਪੁੱਜੇ ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਨੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ਵਿੱਚ ਇਸ ਤਰ੍ਹਾਂ ਦੀ ਵਰਚੁਅਲ ਰੈਲੀ ਵਿੱਚ ਇੰਨੇ ਵੱਡੇ ਪੱਧਰ ’ਤੇ ਲੋਕ ਇੱਕ ਸਾਰ ਨਹੀਂ ਜੁੜੇ। ਇਸ ਦੇ ਨਾਲ ਹੀ ਹੁਣ ਬਾਕੀ ਪਾਰਟੀਆਂ ਨੇ ਵੀ ਵਰਚੁਅਲ ਰੈਲੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ।

ਲੁਧਿਆਣਾ ਵਿੱਚ ਐਤਵਾਰ ਨੂੰ ਹੋਈ ਰਾਹੁਲ ਗਾਂਧੀ ਦੀ ਰੈਲੀ ਦੌਰਾਨ ਇੱਕੋ ਵੇਲੇ 90 ਹਜ਼ਾਰ ਤੋਂ ਵੱਧ ਲੋਕ ਫੇਸਬੁੱਕ ’ਤੇ ਲਾਈਵ ਜੁੜੇ ਰਹੇ। ਹੁਣ ਤੱਕ ਇਸ ਵੀਡੀਓ ਨੂੰ 17 ਲੱਖ ਤੋਂ ਵੱਧ ਲੋਕਾਂ ਨੇ ਵੇਖਿਆ ਹੈ। ਇਸ ਵੱਡੇ ਹੁੰਗਾਰੇ ਤੋਂ ਬਾਅਦ ਹੋਰ ਰਾਜਸੀ ਪਾਰਟੀਆਂ ਵੀ ਅਜਿਹੀਆਂ ਹੀ ਰੈਲੀਆਂ ਦੀ ਤਿਆਰੀ ’ਚ ਲੱਗ ਗਈਆਂ ਹਨ। ਪੰਜਾਬ ਵਿੱਚ ਚੋਣਾਂ ਦਾ ਐਲਾਨ ਹੁੰਦਿਆਂ ਹੀ ਕਰੋਨਾ ਪਾਬੰਦੀਆਂ ਦਾ ਦੌਰ ਵੀ ਸ਼ੁਰੂ ਹੋ ਗਿਆ ਸੀ, ਜਿਸ ਤੋਂ ਬਾਅਦ ਐਤਕੀਂ ਚੋਣ ਪ੍ਰਚਾਰ ਦੀ ਵੱਡੀ ਟੇਕ ਸੋਸ਼ਲ ਮੀਡੀਆ ਤੇ ਵਰਚੁਅਲ ਤਰੀਕੇ ਉੱਤੇ ਆਣ ਪਈ। ਇਸ ਤੋਂ ਬਾਅਦ ਕਾਂਗਰਸ ਨੇ ਰਾਹੁਲ ਗਾਂਧੀ ਦੀਆਂ 2 ਰੈਲੀਆਂ, ਪਹਿਲੀ ਜਲੰਧਰ ਤੇ ਦੂਜੀ ਲੁਧਿਆਣਾ ’ਚ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨ ਲਈ ਕੀਤੀ।

ਸਿਆਸੀ ਆਗੂਆਂ ਨੂੰ ਪਹਿਲਾਂ ਇਸ ਗੱਲ ਦਾ ਵਹਿਮ ਸੀ ਕਿ ਸ਼ਾਇਦ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਲੋਕ ਨਹੀਂ ਸੁਣਨਗੇ, ਪਰ ਦੋਵਾਂ ਰੈਲੀਆਂ ਨੂੰ ਮਿਲੇ ਹੁੰਗਾਰੇ ਨੇ ਸਾਰੇ ਰਿਕਾਰਡ ਤੋੜ ਦਿੱਤੇ। ਨਾਲ ਹੀ ਘੱਟ ਖਰਚੇ ਅਤੇ ਜ਼ਿਆਦਾ ਲੋਕਾਂ ਤੱਕ ਪਹੁੰਚ ਲਈ ਰਾਜਸੀ ਪਾਰਟੀਆਂ ਨੂੰ ਪ੍ਰਚਾਰ ਦਾ ਨਵਾਂ ਸਾਧਨ ਮੁਹੱਈਆ ਕਰਵਾਇਆ ਹੈ। ਲੁਧਿਆਣਾ ’ਚ ਐਤਵਾਰ ਨੂੰ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਲਈ ਹੋਈ ਰੈਲੀ ਦੌਰਾਨ ਪੰਜਾਬ ਕਾਂਗਰਸ ਦੇ ਪੇਜ ’ਤੇ ਕਰੀਬ 90 ਹਜ਼ਾਰ ਲੋਕ ਰਾਹੁਲ ਗਾਂਧੀ ਨੂੰ ਇੱਕੋ ਵੇਲੇ ਲਾਈਵ ਵੇਖਿਆ। ਇਸ ਦੌਰਾਨ ਹੁਣ ਤੱਕ 17 ਲੱਖ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ, 43 ਹਜ਼ਾਰ ਲੋਕਾਂ ਨੇ ਇਸ ਵੀਡੀਓ ’ਤੇ ਕੁਮੈਂਟ ਕੀਤੇ ਹਨ, ਇਸ ਦੇ ਨਾਲ ਹੀ 6700 ਲੋਕਾਂ ਨੇ ਇਸ ਵੀਡੀਓ ਨੂੰ ਆਪਣੀ ਫੇਸਬੁੱਕ ’ਤੇ ਸ਼ੇਅਰ ਕੀਤਾ ਹੈ। ਖਾਸ ਗੱਲ ਇਹ ਰਹੀ ਕਿ ਇਸ ਵੀਡੀਓ ਨੂੰ 117 ਹਲਕਿਆਂ ਦੇ ਉਮੀਦਵਾਰਾਂ ਤੇ ਵਰਕਰਾਂ ਨੇ ਲਾਈਵ ਦੇਖਿਆ।

ਘਰ ਬੈਠੇ ਜ਼ਿਆਦਾ ਲੋਕਾਂ ਤੱਕ ਪੁੱਜਿਆ ਸੁਨੇਹਾ

ਰਾਹੁਲ ਗਾਂਧੀ ਦੀ ਰੈਲੀ ਨੂੰ ਲੱਖਾਂ ਲੋਕਾਂ ਨੇ ਐਤਵਾਰ ਨੂੰ ਘਰਾਂ ’ਚ ਬੈਠ ਕੇ ਦੇਖਿਆ। ਜੇਕਰ ਉਹ ਵਰਚੁਅਲ ਰੈਲੀ ਦੀ ਬਜਾਏ ਆਮ ਰੈਲੀ ਕਰਦੇ ਤਾਂ ਜ਼ਿਆਦਾ ਤੋਂ ਜ਼ਿਆਦਾ ਪੁੱਜਣ ਵਾਲਿਆਂ ਦੀ ਗਿਣਤੀ 50 ਤੋਂ 70 ਹਜ਼ਾਰ ਤੱਕ ਹੁੰਦੀ, ਲੋਕਾਂ ਨੂੰ ਇਕੱਠਾ ਕਰਨ ਤੋਂ ਲੈ ਕੇ ਉਨ੍ਹਾਂ ਨੂੰ ਬਿਠਾਉਣ ਅਤੇ ਖੁਆਉਣ ’ਤੇ ਲੱਖਾਂ ਦਾ ਖਰਚ ਆਉਣਾ ਸੀ। ਹਾਲਾਂਕਿ ਵਰਚੁਅਲ ਰੈਲੀ ’ਚ ਬਹੁਤ ਸਾਰੇ ਖ਼ਰਚੇ ਬਚ ਗਏ ਤੇ ਸਿਆਸੀ ਆਗੂ ਆਪਣੀ ਗੱਲ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਕਾਮਯਾਬ ਹੋਏ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੇਰਾ ਮੁਖੀ 21 ਦਿਨਾਂ ਦੀ ਫਰਲੋ ’ਤੇ ਰਿਹਾਅ
Next articleਅਖਿਲੇਸ਼ ਲਈ ਪ੍ਰਚਾਰ ਕਰਨ ਮਮਤਾ ਯੂਪੀ ਪੁੱਜੀ