ਕਸ਼ਮੀਰ ’ਚ ਗ੍ਰਿਫ਼ਤਾਰ ਪੱਤਰਕਾਰ ਖ਼ਿਲਾਫ਼ ਕੇਸ ਦਰਜ

ਸ੍ਰੀਨਗਰ (ਸਮਾਜ ਵੀਕਲੀ):  ਜੰਮੂ ਕਸ਼ਮੀਰ ਵਿਚ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਪੱਤਰਕਾਰ ਫਾਹਦ ਸ਼ਾਹ ਖ਼ਿਲਾਫ਼ ਪੁਲੀਸ ਨੇ ‘ਅਤਿਵਾਦ ਨੂੰ ਸਹੀ ਠਹਿਰਾਉਣ’, ਝੂਠੀਆਂ ਖ਼ਬਰਾਂ ਪ੍ਰਚਾਰਨ ਤੇ ਆਮ ਲੋਕਾਂ ਨੂੰ ਕਾਨੂੰਨ-ਵਿਵਸਥਾ ਭੰਗ ਕਰਨ ਲਈ ਭੜਕਾਉਣ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ। ਸ਼ਾਹ ਖ਼ਿਲਾਫ਼ ਪੁਲਵਾਮਾ ਤੇ ਸਫ਼ਾਕਦਲ ਪੁਲੀਸ ਥਾਣਿਆਂ ਵਿਚ ਕੇਸ ਦਰਜ ਕੀਤਾ ਗਿਆ ਹੈ। ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਨੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਸੂਚਨਾ ਨੂੰ ਅੱਗੇ ਫੈਲਾਉਣ ਤੋਂ ਪਹਿਲਾਂ ਉਹ ਇਸ ਦੀ ਪੁਲੀਸ ਕੋਲੋਂ ਪੁਸ਼ਟੀ ਜ਼ਰੂਰ ਕਰਨ। ਦੱਸਣਯੋਗ ਹੈ ਕਿ ਸ਼ਾਹ ਹਫ਼ਤਾਵਾਰੀ ਆਨਲਾਈਨ ਰਸਾਲੇ ‘ਦਿ ਕਸ਼ਮੀਰਵਾਲਾ’ ਦਾ ਸੰਸਥਾਪਕ ਸੰਪਾਦਕ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੰਮੂ ਕਸ਼ਮੀਰ ਦੇ ਅਸੈਂਬਲੀ ਹਲਕਿਆਂ ’ਚ ਵੱਡੇ ਫੇਰ-ਬਦਲ ਦੀ ਤਜਵੀਜ਼
Next article‘Waterways connectivity between Patna and Guwahati to open new gate to NE’