ਮੌਨੀ ਮੱਸਿਆ: 1.30 ਕਰੋੜ ਸ਼ਰਧਾਲੂਆਂ ਨੇ ਪ੍ਰਯਾਗਰਾਜ ਵਿੱਚ ਗੰਗਾ ’ਚ ਇਸ਼ਨਾਨ ਕੀਤਾ

ਅਲਾਹਾਬਾਦ (ਸਮਾਜ ਵੀਕਲੀ):  ਕਰੋਨਾਵਾਇਰਸ ਮਹਾਮਾਰੀ ਦੌਰਾਨ ਅੱਜ ਮੌਨੀ ਅਮਾਵੱਸਿਆ (ਮੱਸਿਆ) ਮੌਕੇ ਦੁਪਹਿਰ 12 ਵਜੇ ਤੱਕ ਕਰੀਬ 1.30 ਕਰੋੜ ਸ਼ਰਧਾਲੂਆਂ ਨੇ ਗੰਗਾ ਨਦੀ ਵਿਚ ਪਵਿੱਤਰ ਇਸ਼ਨਾਨ ਕੀਤਾ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।

ਮਾਘ ਮੇਲਾ ਅਥਾਰਿਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸੋਮਵਾਰ ਰਾਤ 11 ਵਜੇ ਤੱਕ ਕਰੀਬ 50 ਲੱਖ ਸ਼ਰਧਾਲੂਆਂ ਨੇ ਇੱਥੇ ਪ੍ਰਯਾਗਰਾਜ ਵਿਚ ਗੰਗਾ, ਯਮੁਨਾ ਅਤੇ ਸਰਸਵਤੀ ਨਦੀਆਂ ਦੇ ਸੰਗਮ ਵਿਚ ਇਸ਼ਨਾਨ ਕਰ ਲਿਆ ਸੀ।

ਮਾਘ ਮੇਲਾ ਖੇਤਰ ਵਿਚ ਸ਼ਰਧਾਲੂਆਂ ਨੂੰ ਸਵੇਰ ਤੋਂ ਪਿੰਡਦਾਨ ਕਰਵਾ ਰਹੇ ਪਾਂਡਾ ਭੋਲਾ ਤ੍ਰਿਪਾਠੀ ਨੇ ਦੱਸਿਆ ਕਿ ਮੌਨੀ ਅਮਾਵੱਸਿਆ ਦਾ ਮਹੂਰਤ ਸੋਮਵਾਰ ਬਾਅਦ ਦੁਪਹਿਰ 2.20 ਵਜੇ ਤੋਂ ਸ਼ੁਰੂ ਹੋ ਗਿਆ ਜੋ ਅੱਜ ਸਵੇਰੇ 11.16 ਵਜੇ ਤੱਕ ਦਾ ਸੀ।

ਮੇਲਾ ਦਫ਼ਤਰ ਮੁਤਾਬਕ ਨਿਰਵਿਘਨ ਆਵਾਜਾਈ ਅਤੇ ਸੁਰੱਖਿਅਤ ਇਸ਼ਨਾਨ ਲਈ ਸਾਰੇ ਮੇਲਾ ਖੇਤਰ ਵਿਚ ਵੱਖ-ਵੱਖ ਥਾਵਾਂ ’ਤੇ ਪੁਲੀਸ ਦੀਆਂ ਵੱਖ-ਵੱਖ ਟੀਮਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਸਾਰੇ ਮੇਲਾ ਖੇਤਰ ਦੀ ਸੀਸੀਟੀਵੀ ਤੇ ਡਰੋਨ ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਸੀ।

ਮੇਲਾ ਖੇਤਰ ਵਿਚ ਛੇ ਥਾਵਾਂ ’ਤੇ ਵਾਹਨਾਂ ਦੀ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਸ਼ਰਧਾਲੂਆਂ ਨੂੰ  ਕੋਈ ਦਿੱਕਤ ਪੇਸ਼ ਨਾ ਆਵੇ। ਕੱਲ੍ਹ ਤੋਂ ਮੇਲੇ ਵਿਚ ਸ਼ਰਧਾਲੂਆਂ ਦਾ ਆਉਣਾ ਜਾਰੀ ਸੀ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਸੂਬੇ ਦੇ ਮੁੱਖ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ ਵੱਲੋਂ ਮਾਘ ਮੇਲੇ ਦਾ ਦੌਰਾ ਕੀਤਾ ਗਿਆ ਸੀ ਅਤੇ ਉਨ੍ਹਾਂ ਆਸ ਪ੍ਰਗਟਾਈ ਸੀ ਕਿ ਮੌਨੀ ਅਮਾਵੱਸਿਆ ਮੌਕੇ ਕਰੀਬ ਇਕ ਕਰੋੜ ਸ਼ਰਧਾਲੂ ਗੰਗਾ ਨਦੀ ’ਚ ਪਵਿੱਤਰ ਇਸ਼ਨਾਨ ਕਰਨਗੇ। ਉਨ੍ਹਾਂ ਸਾਰਾ ਮੇਲਾ ਖੇਤਰ  ਘੁੰਮ ਕੇ ਸਹੂਲਤਾਂ ਦਾ ਜਾਇਜ਼ਾ ਲਿਆ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਤਰਾਖੰਡ ਪਰਿਵਰਤਨ ਪਾਰਟੀ ਨੂੰ ਚੋਣ ਨਿਸ਼ਾਨ ਅਲਾਟ
Next articleਬੇਰੁਜ਼ਗਾਰੀ ਤੇ ਮਹਿੰਗਾਈ ਦੇ ਝੰਬੇ ਲੋਕਾਂ ਨੂੰ ਕੁਝ ਨਹੀਂ ਮਿਲਿਆ: ਮਮਤਾ