(ਸਮਾਜ ਵੀਕਲੀ)
ਬੱਚੇ ਦੇਸ਼ ਦਾ ਸਰਮਾਇਆ ਗਾਣੇ ਸੁਣ ਸੁਣ ਵਿਗੜ ਗਏ,
ਨੌਜਵਾਨਾਂ ਦੇ ਚਰਿੱਤਰ ਵੀ ਇਨਾ ਕਾਰਨ ਹੀ ਲਿੱਬੜ ਗਏ।
ਭਗਤ ਸਿੰਘ ਤੇ ਉਧਮ ਸਿੰਘ ਜਿਹੇ ਜਿੱਥੇ ਸੀ ਜੰਮਦੇ ਹੁੰਦੇ,
ਹੁਣ ਦੇ ਕਈ ਪੀਣ ਸ਼ਰਾਬਾਂ ਕਈ ਤੇ ਲੱਭਦੇ ਭੰਗ ਮਲ਼ਦੇ ਹੁੰਦੇ।
ਇੰਨਾਂ ਤਿਉਹਾਂਰਾ ਨੂੰ ਦੇਸ਼ ਚ ਮਨਾਣ ਦਾ ਮਤਲਬ ਹੀ ਤਾਂ ਹੋਉ,
ਜੇ ਕਿਧਰੇ ਭਗਤ ਸਿੰਘ,ਬਾਬਾ ਸਾਹਿਬ ਦੇ ਸੋਚੇ ਹੋਏ ਬਦਲਾਅ ਹੋਉ।
ਮੇਰੇ ਮਹਾਨ ਦੇਸ਼ ਦੀ ਖ਼ਾਤਰ ਤਾਂ ਸ਼ਹੀਦ ਕਈ ਵੀਰ ਹੋ ਜਾਂਦੇ,
ਰਾਜਨੇਤਾਵਾਂ ਦੇ ਕਾਲੇ ਕਾਰੇ ਆਪਣੇ ਲਹੂ ਨਾਲ ਧੋ ਜਾਂਦੇ।
ਇਹ ਨੇਤਾ ਤੇ ਇੱਥੇ ਦੇ ਰਾਖਸ਼ ਜਦੋਂ ਵੀ ਕੋਈ ਕੁਕਰਮ ਕਰ ਗਏ ,
ਭਗਤ ਸਿੰਘ ਸੋਚਦੇ ਹੋਣੇ ਅਸੀਂ ਵੀ ਕਿਨ੍ਹਾਂ ਸਾਲਿਆਂ ਦੇ ਲਈ ਮਰ ਗਏ।
ਇਨਸਾਨੀਅਤ ਵੀ ਮਰ ਰਹੀ ਹੈਵਾਨੀਅਤ ਤਾਂ ਜਾਗ ਚੁੱਕੀ ,
ਸਰਕਾਰ ਵੀ ਜ਼ੁਲਮਾਂ ਦੇ ਗੋਲ਼ੇ ਦੇਸ਼ ਮੇਰੇ ਤੇ ਦਾਗ ਚੁੱਕੀ।
ਬੱਚਿਆ ਦੀ ਸੋਚ ਬਦਲ ਦਿਓ ਜੇ ਬਦਲਾਅ ਹੋ ਚਾਹੁੰਦੇ ,
ਬੰਦ ਕਰ ਦਿਓ ਉਹ ਗਾਣੇ ਜਿਹੜੇ ਮੂੰਹੋਂ ਨੇ ਉਹ ਗਾਉਂਦੇ।
23 ਮਾਰਚ ਨੂੰ ਚੁੰਮ ਲਿਆ ਸੀ ਉਂਨਾਂ ਆਪਣੀ ਫਾਂਸੀ ਨੂੰ ,
ਉਹ ਕਾਹਦੇ ਨੌਜਵਾਨ ਜੋ ਅੱਜ ਚੁੰਮੀ ਜਾਂਦੇ ਗਲਾਸੀ ਨੂੰ।
ਮਾਣ ਹੀ ਰੱਖ ਲਈਏ ਹੁਣ ਤਾਂ ਉਨਾਂ ਦੀ ਸ਼ਹੀਦੀ ਦਾ,
ਨਵਨੂਰ ਅੱਜ ਕਰ ਲਈਏ ਧਿਆਨ ਜ਼ਰਾ ਦੇਸ਼ ਦੀ ਗਰੀਬੀ ਦਾ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
ਨਵਨੂਰ “ਨੂਰ”
ਪਿੰਡ ਤਲਵੰਡੀ ਫੱਤੂ (ਸ਼.ਭ.ਸ. ਨਗਰ)
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly