ਫਰੀਦਾਬਾਦ (ਸਮਾਜ ਵੀਕਲੀ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬੀਤੀ ਰਾਤ ਗੁਰੂਗ੍ਰਾਮ ਨਗਰ ਨਿਗਮ ਦੀ ਸਫਾਈ ਵਿਵਸਥਾ ਦੇਖਣ ਲਈ ਸੈਕਟਰ 39 ਵਿਖੇ ਮੁੱਖ ਦਫ਼ਤਰ ਵਿਚ ਛਾਪਾ ਮਾਰਿਆ ਤੇ ਰੋਸਟਰ ਦੀ ਜਾਂਚ ਕੀਤੀ। ਫਿਰ ਉਹ ਨਿਗਮ ਦੇ ਕੰਟਰੋਲ ਰੂਮ ’ਚ ਰਾਤ ਨੂੰ ਪੁੱਜੇ ਤੇ ਉੱਥੇ ਡਿਊਟੀ ਦੌਰਾਨ ਹਾਜ਼ਰ ਰਹਿਣ ਵਾਲੇ ਲੋਕਾਂ ਦੀ ਗਿਣਤੀ ਪੁੱਛੀ। ਮੁਲਾਜ਼ਮਾਂ ਨੇ ਦੱਸਿਆ ਕਿ ਰਾਤ ਨੂੰ 10 ਵਜੇ ਸ਼ਹਿਰ ਦੇ ਕੂੜੇ ਦੀ ਸਫਾਈ ਸ਼ੁਰੂ ਹੁੰਦੀ ਹੈ, ਜਿਸ ਲਈ 13 ਗੱਡੀਆਂ ਲਾਈਆਂ ਗਈਆਂ ਹਨ। ਉਹ ਸੈਕਟਰ 44 ਵਿਚਲੇ ਜੀਐੱਮਡੀਏ ਦਫ਼ਤਰ ਗਏ ਅਤੇ ਉਨ੍ਹਾਂ ਕੰਟਰੋਲ ਰੂਮ ਦੇਖਿਆ। ਇੱਥੇ ਸੀਸੀਟੀਵੀ ਕੈਮਰਿਆਂ ਨਾਲ ਸ਼ਹਿਰ ਦੀਆਂ ਸੜਕਾਂ ਦੀ ਨਿਗਰਾਨੀ ਕੀਤੀ ਜਾਂਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly