(ਸਮਾਜ ਵੀਕਲੀ)
ਪੱਤਰਾਂ ਬਾਝ ਨਾ ਵੇਲ ਤੇ ਫੁੱਲ ਹੋਵਣ,
ਫੁੱਲਾਂ ਬਾਝ ਨਾ ਫੁੱਲਾਂ ਦੇ ਫ਼ਲ ਬਣਦੇ,
ਫ਼ਲ ਖਾਂਵਦੇ ਜੋ ਖੁਸ਼ਨਸੀਬ ਹੋਵਣ,
ਖੁਸ਼ੀ ਬਾਝ ਨਾ ਦਿਲ਼ਾਂ ਤੋਂ ਫੁੱਲ ਬਣਦੇ,
ਫੁੱਲ ਚੋਵਣ ਸੁੰਗਧੀਆਂ ਹੋਣ ਮੁੱਖੜੇ,
ਮੁੱਖੜੇ!ਰੱਤੜੇ ਲਹੂ ਦੇ ਨਾਲ਼ ਤਣਦੇ,
ਅਣਖਾਂ ਬਾਝ ਨਾ ਉਬਲ਼ਦੇ ਲਹੂ ਹੁੰਦੇ,
ਲੜਾਈ ਲੜਿਆਂ ਹੁੰਦੇ ਸੰਘਰਸ਼ ਬਣਦੇ,
ਆਪਾ ਵਾਰ ਕੇ ਜੋ ਧੌਣ ਵਢਾ ਦਿੰਦੇ,
ਵਾਰ ਵਾਰ ਨੀ ਮਾਵਾਂ ਦੇ ਪੁੱਤ ਜਣਦੇ,
ਲਹੂ ਡੋਲ੍ਹਿਆਂ ਬਿਨਾਂ ਨਾ ਹੱਕ ਮਿਲਦੇ,
ਰਾਹੀ ਬਣਿਆਂ ਬਿਨਾਂ ਨਾ ਰਾਹ ਬਣਦੇ,
ਲੋਹਾ ਪਿਘਲ ਕੇ ਜਦੋਂਂ ਹਥਿਆਰ ਹੁੰਦਾ,
ਲਹੂ ਭਾਲ਼ਦਾ ਐਵੇਂ ਨੀ ਰੌਂਦ ਬਣਦੇ,
ਜਿੱਤਾਂ ਜਿੱਤਣ ਲਈ ਡੋਲ੍ਹਣਾ ਲਹੂ ਪੈਂਦਾ,
“ਜੀਤ” ਜਿੱਤ ਦੇ ਸੀਨੇ ਹੀ ਰਹਿਣ ਤਣਦੇ,
ਸਰਬਜੀਤ ਸਿੰਘ ਨਮੋਲ਼
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly