ਬਗ਼ਦਾਦ (ਸਮਾਜ ਵੀਕਲੀ): ਇਸਲਾਮਿਕ ਸਟੇਟ (ਆਈਐੱਸ) ਦੇ 100 ਤੋਂ ਵਧ ਬੰਦੂਕਧਾਰੀਆਂ ਨੇ ਸੀਰੀਆ ਦੀ ਸਭ ਤੋਂ ਵੱਡੀ ਜੇਲ੍ਹ ਵਿੱਚ ਹਮਲਾ ਕੀਤਾ ਹੈ ਜਿਥੇ ਆਈਐੱਸ ਦੇ ਸ਼ੱਕੀ ਅਤਿਵਾਦੀਆ ਨੂੰ ਕੈਦ ਕਰ ਕੇ ਰੱਖਿਆ ਹੋਇਆ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦਿੱਤੀ ਹੈ। ਇਸੇ ਦੌਰਾਨ ਆਈਐੱਸ ਦੇ ਅਤਿਵਾਦੀਆਂ ਨੇ ਸ਼ੁੱਕਰਵਾਰ ਤੜਕੇ ਉੱਤਰੀ ਬਗਦਾਦ ਦੇ ਪਹਾੜੀ ਇਲਾਕੇ ਵਿੱਚ ਸੈਨਾ ਦੀ ਬੈਰਕ ’ਤੇ ਹਮਲਾ ਕੀਤਾ ਜਿਸ ਕਾਰਨ 11 ਸੈਨਿਕਾਂ ਦੀ ਮੌਤ ਹੋ ਗਈ। ਜਿਸ ਵੇਲੇ ਹਮਲਾ ਕੀਤਾ ਗਿਆ ਉਸ ਸਮੇਂ ਸੈਨਿਕ ਸੋਂ ਰਹੇ ਸਨ। ਇਰਾਕੀ ਸੈਨਾ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਹਮਲਾ ਅਲ-ਅਜ਼ੀਮ ਜ਼ਿਲ੍ਹੇ ਵਿੱਚ ਹੋਇਆ। ਇਸੇ ਤਰ੍ਹਾਂ ਆਈਐੱਸ ਅਤਿਵਾਦੀਆਂ ਨੇ ਸੀਰੀਆ ਦੇ ਹਾਸਾਕੇਹ ਸ਼ਹਿਰ ਦੀ ਗਰੇਵਾਨ ਜੇਲ੍ਹ ’ਤੇ ਹਮਲਾ ਕੀਤਾ ਜਿਥੇ ਆਈਐੱਸ ਦੇ 3 ਹਾਜ਼ਰ ਅਤਿਵਾਦੀ ਬੰਦ ਹਨ। ਸੀਰੀਅਨ ਡੈਮੋਕਰੈਟਿਕ ਫੋਰਸਿਜ਼ ਦੇ ਬੁਲਾਰੇ ਫਰਹਾਦ ਸਾਮੀ ਨੇ ਦੱਸਿਆ ਕਿ ਹਮਲੇ ਦੌਰਾਨ ਅਮਰੀਕਾ ਦਾ ਸਮਰਥਨ ਪ੍ਰਾਪਤ ਸੱਤ ਕੁਰਦ ਲੜਾਕੇ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly