ਕੋਵੀਸ਼ੀਲਡ ਤੇ ਕੋਵੈਕਸੀਨ ਨੂੰ ਨਿਯਮਤ ਮਾਰਕੀਟ ’ਚ ਪ੍ਰਵਾਨਗੀ ਦੀ ਸਿਫ਼ਾਰਸ਼

ਦਿੱਲੀ  (ਸਮਾਜ ਵੀਕਲੀ):  ਭਾਰਤ ਦੀ ਕੇਂਦਰੀ ਡਰੱਗ ਅਥਾਰਟੀ ਦੇ ਇੱਕ ਮਾਹਿਰ ਪੈਨਲ ਨੇ ਬੁੱਧਵਾਰ ਨੂੰ ਕੋਵਿਡ ਵੈਕਸੀਨ ਕੋਵੀਸ਼ੀਲਡ ਅਤੇ ਕੋਵੈਕਸੀਨ ਨੂੰ ਨਿਯਮਤ ਮਾਰਕੀਟ ਪ੍ਰਵਾਨਗੀ ਦੇਣ ਦੀ ਸਿਫ਼ਾਰਸ਼ ਕੀਤੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਹੁਣ ਤਕ ਇਹ ਵੈਕਸੀਨ ਕੁਝ ਸ਼ਰਤਾਂ ਅਧੀਨ ਦੇਸ਼ ਵਿੱਚ ਐਮਰਜੈਂਸੀ ਵਰਤੋਂ ਲਈ ਅਧਿਕਾਰਤ ਹੈ। ਫਾਰਮਾ ਕੰਪਨੀਆਂ ਸੀਰਮ ਇੰਸਟੀਚਿਊਟ ਆਫ ਇੰਡੀਆ (ਐਸਆਈਆਈ) ਅਤੇ ਭਾਰਤ ਬਾਇਓਟੈਕ ਨੇ ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (ਡੀਸੀਜੀਆਈ) ਨੂੰ ਆਪਣੀਆਂ ਸਬੰਧਤ ਕੋਵਿਡ-19 ਵੈਕਸੀਨ ਕੋਵੀਸ਼ੀਲਡ ਅਤੇ ਕੋਵੈਕਸੀਨ ਲਈ ਨਿਯਮਤ ਮਾਰਕੀਟ ਅਧਿਕਾਰ ਦੀ ਮੰਗ ਕਰਨ ਲਈ ਅਰਜ਼ੀਆਂ ਸੌਂਪੀਆਂ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਵਿਡ ਮੌਤਾਂ ਲਈ ਮੁਆਵਜ਼ਾ: ਸੁਪਰੀਮ ਕੋਰਟ ਵੱਲੋਂ ਸੂਬਾ ਸਰਕਾਰਾਂ ਦੀ ਖਿਚਾਈ
Next articleਪ੍ਰਕਾਸ਼ ਸਿੰਘ ਬਾਦਲ ਕਰੋਨਾ ਪਾਜ਼ੇਟਿਵ