ਕੋਈ ਵੀ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਵਾਹਿਗੁਰੂ ਦੀ ਓਟ ਦਾ ਆਸਰਾ ਲੈਣ ਤੇ ਸਾਰੇ ਕਾਰਜ ਨਿਪੁੰਨ ਹੁੰਦੇ- ਭਾਈ ਜਗਜੀਤ ਸਿੰਘ
ਕਪੂਰਥਲਾ (ਕੌੜਾ)– ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਤੋਂ ਉਮੀਦਵਾਰ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਅੱਜ ਸ਼ਹਿਰ ਵਿਖੇ ਆਪਣੇ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਇਕ ਧਾਰਮਿਕ ਸਮਾਗਮ ਕਰਵਾਇਆ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਗ੍ਰੰਥੀ ਭਾਈ ਜਗਜੀਤ ਸਿੰਘ ਆਨੰਦ ਨੇ ਅਰਦਾਸ ਕੀਤੀ ਤੇ ਕਿਹਾ ਕਿ ਕੋਈ ਵੀ ਕਾਰਜ ਖੋਲ੍ਹਣ ਤੋਂ ਪਹਿਲਾਂ ਜੇ ਵਾਹਿਗੁਰੂ ਦੀ ਓਟ ਦਾ ਸਹਾਰਾ ਲਿਆ ਜਾਵੇ ਤਾਂ ਸਾਰੇ ਕਾਰਜ ਆਪਣੇ ਆਪ ਸੰਪੰਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਦਾ ਸਹਾਰਾ ਲੈਣ ਵਾਲੇ ਵਿਧਾਇਕ ਚੀਮਾ ਨੇ ਜੋ ਅੱਜ ਚੋਣ ਦਫ਼ਤਰ ਦੀ ਸ਼ੁਰੁਆਤ ਕੀਤੀ ਹੈ ਉਸ ਨਾਲ ਸੱਚੇ ਪਾਤਿਸ਼ਾਹ ਦੀ ਆਪਣੇ ਆਪ ਬਖਸ਼ਿਸ਼ ਹੋਵੇਗੀ।
ਇਸ ਮੌਕੇ ਭਾਈ ਕੰਵਲਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋਡ਼ਿਆ ” ਜਿਸ ਕੇ ਸਿਰ ਉਪਰ ਤੂੰ ਸਵਾਮੀ ਸੋ ਦੁਖ ਕੈਸਾ ਪਾਵੇ” ,” ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ” ਆਦਿ ਸ਼ਬਦਾਂ ਦਾ ਗਾਇਨ ਕਰਦਿਆਂ ਕਿਹਾ ਕਿ ਜਿਸ ਇਨਸਾਨ ਤੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਸ ਦੀ ਹਮੇਸ਼ਾ ਚੜ੍ਹਦੀ ਕਲਾ ਰਹਿੰਦੀ ਹੈ। ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪੁੱਜੇ ਵਰਕਰਾਂ ਤੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕੋਵਿਡ ਕਾਰਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਇਹ ਛੋਟਾ ਜਿਹਾ ਧਾਰਮਿਕ ਸਮਾਗਮ ਰੱਖਿਆ ਹੈ ਜਿਸ ਦਾ ਮੁੱਖ ਮਕਸਦ ਵਾਹਿਗੁਰੂ ਤੋਂ ਅਸ਼ੀਰਵਾਦ ਪ੍ਰਾਪਤ ਕਰਨਾ ਹੈ। ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਮੈਦਾਨ ਵਿੱਚ ਡਟ ਜਾਓ ਕੋਈ ਪਰਵਾਹ ਨਹੀਂ। ਉਨ੍ਹਾਂ ਕਿਹਾ ਕਿ ਜਿਸ ਦੇ ਕੋਲ ਤੁਹਾਡੇ ਵਰਗੇ ਜੁਝਾਰੂ ਆਗੂ, ਵਰਕਰ ਤੇ ਲੋਕਾਂ ਦਾ ਪਿਆਰ ਹੋਵੇ ਉਸ ਨੂੰ ਕੋਈ ਵੀ ਹਰਾ ਨਹੀਂ ਸਕਦਾ।ਉਨ੍ਹਾਂ ਕਿਹਾ ਕਿ ਇਹ ਤਾਂ ਪਾਣੀ ਦੇ ਬੁਲਬੁਲੇ ਹਨ ਜਿਨ੍ਹਾਂ ਦਾ ਚੋਣਾਂ ਮੌਕੇ ਹੀ ਪਰਵਾਸ ਹੁੰਦਾ ਹੈ ਤੇ ਬਾਅਦ ‘ਚ ਨਾ ਤਾਂ ਇਹ ਅਤੇ ਨਾ ਹੀ ਇਨ੍ਹਾਂ ਦਾ ਕੋਈ ਹਮਦਰਦ ਵਿਖਾਈ ਦੇਣਾ ਹੈ।
ਉਨ੍ਹਾਂ ਕਿਹਾ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ ਜੇ ਕੋਈ ਗ਼ਲਤੀ ਹੋਈ ਵੀ ਹੈ ਤਾਂ ਆਪਾਂ ਸਾਰਾ ਕੁਝ ਭੁਲਾ ਕੇ ਚੋਣ ਪ੍ਰਚਾਰ ਦੀ ਮੁਹਿੰਮ ‘ਚ ਡਟ ਜਾਣਾ ਹੈ। ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ ਅਤੇ ਸੰਗਤਾਂ ਨੇ ਗੁਰੂ ਕੇ ਲੰਗਰ ਦਾ ਵੀ ਆਨੰਦ ਮਾਣਿਆ। ਇਸ ਮੌਕੇ ਮਾਤਾ ਹਰਸ਼ਰਨ ਕੌਰ ਚੀਮਾ, ਮੈਡਮ ਜਸਪਾਲ ਕੌਰ ਚੀਮਾ ਡੈਲੀਗੇਟ ਮੈਂਬਰ ਆਲ ਇੰਡੀਆ ਕਾਂਗਰਸ, ਸਰਪੰਚ ੧੧੧੧ ਕੌਰ ਕੁੱਲੀਆਂ ਚੇਅਰਮੈਨ ਐਡ ਜਸਪਾਲ ਸਿੰਘ ਧੰਜੂ, ਚੇਅਰਮੈਨ ਪਰਵਿੰਦਰ ਸਿੰਘ ਪੱਪਾ, ਵਾਈਸ ਚੇਅਰਮੈਨ ਹਰਜਿੰਦਰ ਜਿੰਦਾ ਜ਼ਿਲ੍ਹਾ ਪ੍ਰੀਸ਼ਦ, ਰਮੇਸ਼ ਡਡਵਿੰਡੀ ਪ੍ਰਧਾਨ ਕਾਂਗਰਸ, ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ, ਡਾਇਰੈਕਟਰ ਮਾਰਕਫੈੱਡ ਗੁਰਮੇਜ ਸਿੰਘ ਢਿੱਲੋਂ, ਚੇਅਰਮੈਨ ਹਰਚਰਨ ਸਿੰਘ ਬੱਗਾ ਲੈਂਡ ਮਾਰਗੇਜ਼ ਬੈਂਕ ,ਚੇਅਰਮੈਨ ਮੁਖਤਾਰ ਸਿੰਘ ਭਗਤਪੁਰ, ਸੰਜੀਵ ਮਰਵਾਹਾ ਸ਼ਹਿਰੀ ਪ੍ਰਧਾਨ, ਜਗਜੀਤ ਸਿੰਘ ਚੰਦੀ, ਮੰਗਲ ਭੱਟੀ ਵਾਈਸ ਚੇਅਰਮੈਨ, ਸੁਖਜਿੰਦਰ ਸਿੰਘ ਲੋਧੀਵਾਲ, ਨਵਨੀਤ ਚੀਮਾ ਮੀਤ ਪ੍ਰਧਾਨ ਨਗਰ ਕੌਸਲ, ਬਲਦੇਵ ਸਿੰਘ ਰੰਗੀਲਪੁਰ ਮੈਂਬਰ ਸੰਮਤੀ, ਜਸਕਰਨ ਚੀਮਾ, ਗੁਰ ਨਿਹਾਲ ਸਿੰਘ, ਅਸ਼ੋਕ ਮੋਗਲਾ ਸਾਬਕਾ ਪ੍ਰਧਾਨ ਨਗਰ ਕੌਂਸਲ, ਕੌਂਸਲਰ ਸੰਤਪ੍ਰੀਤ ਸਿੰਘ ,ਸਰਪੰਚ ਗੁਰਪ੍ਰੀਤ ਸਿੰਘ ਫੌਜੀ ਕਾਲੋਨੀ, ਸਾਹਬ ਸਿੰਘ ਭੁੱਲਰ, ਜੁਗਲ ਕਿਸ਼ੋਰ ਐੱਮ ਸੀ, ਦਲਬੀਰ ਚੀਮਾ ਸੰਮਤੀ ਮੈਂਬਰ, ਤਰਲੋਕ ਬੂਹ, ਸਰਪੰਚ ਡਾ ਨਰਿੰਦਰ ਸਿੰਘ ਗਿੱਲਾਂ, ਸਰਪੰਚ ਪਰਮਿੰਦਰ ਸਿੰਘ ਰਾਮਪੁਰ ਜਗੀਰ , ਸਰਪੰਚ ਸੰਤੋਖ ਸਿੰਘ ਬੱਗਾ ਭਾਗੋ ਰਾਈਆਂ, ਸਰਪੰਚ ਅਮਰਜੀਤ ਸਿੰਘ ਬੰਬ, ਮਾਸਟਰ ਜੋਗਿੰਦਰ ਸਿੰਘ ਅਮਾਨੀਪੁਰ, ਹਰਜੀਤ ਸਿੰਘ ਨੰਬਰਦਾਰ ਸੰਦੀਪ ਸਿੰਘ ਕਲਸੀ , ਸਰਪੰਚ ਲਖਵਿੰਦਰ ਸਿੰਘ ਸੈਦਪੁਰ, ਪ੍ਰਭਦਿਆਲ ਸਿੰਘ ਸਰਪੰਚ ਸੁਖਵਿੰਦਰ ਸਿੰਘ ਗੋਲਡੀ ਧੰਜੂ, ਰਾਕੇਸ਼ ਮੜੀਆ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਸਰਪੰਚ ਛਿੰਦਰ ਸਿੰਘ ਬੂਸੋਵਾਲ, ਸਰਪੰਚ ਸੁਖਚੈਨ ਸਿੰਘ ਉਗਰੂਪੁਰ, ਸੰਤੋਖ ਸਿੰਘ ਸਾਬਕਾ ਚੇਅਰਮੈਨ, ਨਿਰਮਲ ਸਿੰਘ ਸ਼ੇਰਪੁਰ ਦੋਨਾ, ਉਜਾਗਰ ਸਿੰਘ ਭੌਰ ਸਰਪੰਚ ਪਰਗਟ ਸਿੰਘ ਡੇਰਾ ਸਈਦਾ, ਰਵੀ ਪੀ ਏ, ਗੁਰਿੰਦਰਪਾਲ ਸਿੰਘ ਗੋਗਾ ਬਲਾਕ ਪ੍ਰਧਾਨ, ਯਾਦਵਿੰਦਰ ਸਿੰਘ ਉੱਚਾ, ਮਨੋਜ ਟੋਨੀ ਸੰਮਤੀ ਮੈਂਬਰ, ਚਰਨਜੀਤ ਗਿੱਲ, ਸਰਪੰਚ ਜਸਪਾਲ ਸਿੰਘ ਫੱਤੋਵਾਲ, ਸਰਪੰਚ ਲਾਭ ਸਿੰਘ ਧੰਜੂ ਨਬੀਪੁਰ, ਸਰਪੰਚ ਗੁਰਦੇਵ ਸਿੰਘ ਪੱਪਾ ਮਹੀਜੀਤਪੁਰ, ਅਮਰਜੀਤ ਹੀਰਾ ਸੰਮਤੀ ਮੈਂਬਰ, ਸਰਪੰਚ ਦੇਵਾ ਸਿੰਘ ਬੋਹੜਵਾਲਾ ,ਬਲਜਿੰਦਰ ਪੀ ਏ, ਲਾਡੀ ਅੱਲੂਵਾਲ ਆਦਿ ਵੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly