(ਸਮਾਜ ਵੀਕਲੀ)
ਜੱਗ ਉਤੇ ਆਪਾਂ ਕੱਲੇ ਨਹੀਂ ਹੈਗੇ
ਜੀਵ ਜੰਤੂ ਪੰਛੀ ਵੀ ਨਾਲ ਵੇ ਵੱਸਦੇ
ਕੁਝ ਖਵਾ ਨਹੀਂ ਸਕਦੇ ਉਹਨੂੰ
ਐਵੇ ਨਾ ਦਮਨ ਮਾਰ ਮੁਕਾਈਏ
ਚਾਇਨਾ ਡੋਰ ਨਾਲ ਨਾ ਪਤੰਗ ਉਡਾਈਏ
ਜੀ ਸੱਦ ਕੇ ਤਿਉਹਾਰ ਮਨਾਉ
ਆਪਣੇ ਮਨੋਰੰਜਨ ਲਈ ਨਾ
ਕਿਸੇ ਨੂੰ ਨੁਕਸਾਨ ਪਹੁੰਚਾਉ
ਨਾ ਆਪਣੀ ਜਾਨ ਨੂੰ ਖ਼ਤਰੇ ਵਿਚ ਵੇ ਪਾਈਏ
ਚਾਇਨਾ ਡੋਰ ਨਾਲ ਨਾਲ ਪੰਤਗ ਉਡਾਈਏ
ਦੋ ਪੈਸੇ ਪਿੱਛੇ ਮੌਤ ਦਾ ਸੌਦਾ ਨਾ ਕਰੀਏ
ਦਮਨ ਉਸ ਰੱਬ ਕੋਲੋਂ ਡਰੀਏ
ਆਉ ਘਰ ਘਰ ਇਹੀ ਹੋਕਾ ਲਾਈਏ
ਚਾਇਨਾ ਡੋਰ ਨਾਲ ਨਾ ਪਤੰਗ ਉਡਾਈਏ
ਜ਼ਿੰਦਗੀ ਨਹੀਂ ਮਿਲਦੀ ਦੁਬਾਰਾ
ਆਪਣੀ ਤੇ ਨਾ ਜਵਾਕਾਂ ਦੀ ਖਤਰੇ ਵਿਚ ਪਾਈਏ
ਚਾਇਨਾ ਡੋਰ ਨਾਲ ਨਾ ਪਤੰਗ ਉਡਾਈਏ
ਬੈਠ ਕੇ ਜਵਾਕਾਂ ਦੇ ਗੱਲ ਖਾਨੇ ਪਾਈਏ
ਫੇਰ ਦਮਨ ਨਾ ਮੁੜ ਪੱਛਤਾਈਏ
ਚਾਇਨਾ ਡੋਰ ਨਾਲ ਨਾ ਪਤੰਗ ਉਡਾਈਏ
ਕਿਸੇ ਦਾ ਹੱਥ , ਕਿਸੇ ਦਾ ਮੱਥਾ ਵੱਡਿਆ ਜਾਂਦਾ
ਕਈ ਹੀ ਪੰਛੀਆਂ ਨੂੰ ਨੁਕਸਾਨ ਪਹੁੰਚਾਵੇ
ਕੋਈ ਸਾਡੇ ਲਈ ਜੀਵ ਜਾਨ ਗਵਾਵੇ
ਦਮਨ ਇਹੋ ਜਾ ਨਾ ਪਤੰਗ ਉਡਾਈਏ
ਚਾਇਨਾ ਡੋਰ ਨਾਲ ਨਾ ਪਤੰਗ ਉਡਾਈਏ
ਆਪ ਵੀ ਸਮਝੀਏ ਬਾਕੀਆਂ ਨੂੰ ਵੀ ਸਮਝਾਈਏ
ਚਾਇਨਾ ਡੋਰ ਨਾਲ ਨਾ ਕਿਸੇ ਦੇ ਸੱਟ ਵੇ ਵੱਜੇ
ਲਿਖੇ ਦਮਨ ਬਸ ਏਹੀ ਚਾਹਈਏ
ਚਾਇਨਾ ਡੋਰ ਨਾਲ ਨਾ ਪਤੰਗ ਉਡਾਈਏ
ਦਮਨ ਸਿੰਘ ਬਠਿੰਡਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly