ਫ਼ੌਜ ਨੇ ਬਰਫ਼ਬਾਰੀ ਵਿੱਚ ਫਸੇ 30 ਨਾਗਰਿਕਾਂ ਨੂੰ ਬਚਾਇਆ

ਸ੍ਰੀਨਗਰ (ਸਮਾਜ ਵੀਕਲੀ):  ਭਾਰਤੀ ਫ਼ੌਜ ਨੇ ਅੱਜ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਬਰਫ਼ਬਾਰੀ ਕਾਰਨ ਫਸੇ 30 ਤੋਂ ਵੱਧ ਆਮ ਨਾਗਰਿਕਾਂ ਨੂੰ ਬਚਾਅ ਲਿਆ ਹੈ। ਇਨ੍ਹਾਂ ਨਾਗਰਿਕਾਂ ਦੇ ਵਾਹਨ ਬਰਫ਼ ਦੇ ਤੋਦਿਆਂ ਵਿੱਚ ਫਸ ਗਏ ਸਨ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਲੋਕਾਂ ਨੂੰ ਲਿਜਾ ਰਿਹਾ ਇੱਕ ਵਾਹਨ ਟੰਗਧਾਰ-ਚੌਕੀਬਲ ਵਿਚਕਾਰ ਸੋਮਵਾਰ ਨੂੰ ਬਰਫ਼ ਵਿੱਚ ਫਸ ਗਿਆ ਸੀ। ਫੌਜ ਦੀ ਨੇੜਲੀ ਯੂਨਿਟ ਨੇ ਸੂਚਨਾ ਮਿਲਣ ਮਗਰੋਂ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਨਾਗਰਿਕਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ ਅਤੇ ਉਨ੍ਹਾਂ ਨੂੰ ਫ਼ੌਜ ਦੀ ਬਚਾਅ ਟੀਮ ਨੇ ਉੱਥੋਂ ਸੁਰੱਖਿਤ ਕੱਢ ਲਿਆ। ਵਾਹਨ ਨੂੰ ਵੀ ਬਰਫ਼ ਵਿੱਚੋਂ ਕੱਢ ਲਿਆ ਗਿਆ ਹੈ। ਇੱਕ ਰੱਖਿਆ ਬੁਲਾਰੇ ਨੇ ਦੱਸਿਆ ਕਿ 16 ਨਾਗਰਿਕਾਂ ਦਾ ਇੱਕ ਹੋਰ ਗਰੁੱਪ ਇਸੇ ਸੜਕ ’ਤੇ ਕੁੱਝ ਦੂਰ ਫਸ ਗਿਆ ਸੀ, ਜਿਨ੍ਹਾਂ ਨੂੰ ਫ਼ੌਜ ਦੇ ਜਵਾਨਾਂ ਨੇ ਬਚਾਇਆ। ਉਨ੍ਹਾਂ ਦੱਸਿਆ ਕਿ ਬਚਾਏ ਗੲੇ ਲੋਕਾਂ ਨੂੰ ਖਾਣਾ, ਮੈਡੀਕਲ ਸਹੂਲਤ ਅਤੇ ਰਾਤ ਲਈ ਸ਼ਰਨ ਦਿੱਤੀ ਗਈ। ਬੁਲਾਰੇ ਨੇ ਦੱਸਿਆ ਕਿ ਅੱਜ ਸੜਕ ਤੋਂ ਬਰਫ਼ ਸਾਫ਼ ਕਰਨ ਮਗਰੋਂ 12 ਵਾਹਨਾਂ ਨੂੰ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਪੂਰੇ ਅਪਰੇਸ਼ਨ ਵਿੱਚ ਪੰਜ-ਛੇ ਘੰਟੇ ਲੱਗੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਦਾਨਾਂ ’ਚ ਮੀਂਹ ਤੇ ਪਹਾੜਾਂ ’ਚ ਬਰਫ਼ਬਾਰੀ ਦੀ ਪੇਸ਼ੀਨਗੋਈ
Next articleਐੱਨਡੀਏ ਲਈ ਮਹਿਲਾ ਉਮੀਦਵਾਰਾਂ ਦੀ ਗਿਣਤੀ ਸਬੰਧੀ ਕੇਂਦਰ ਤੋਂ ਜਵਾਬ-ਤਲਬ