ਸੰਯੁਕਤ ਸਮਾਜ ਮੋਰਚੇ ਨੇ ਮੁੜ ਟਾਲੀ ਉਮੀਦਵਾਰਾਂ ਦੀ ਸੂਚੀ

ਲੁਧਿਆਣਾ (ਸਮਾਜ ਵੀਕਲੀ):  ਸਿਆਸੀ ਪਾਰਟੀਆਂ ਵਾਂਗ ਕਿਸਾਨਾਂ ਵੱਲੋਂ ਚੋਣਾਂ ਲਈ ਬਣਾਈ ਗਈ ਜਥੇਬੰਦੀ ‘ਸੰਯੁਕਤ ਸਮਾਜ ਮੋਰਚਾ’ ਵੀ ਟਿਕਟਾਂ ਦੀ ਵੰਡ ਵਿੱਚ ਉਲਝ ਗਈ ਹੈ। ਅੱਜ ਦੂਜੀ ਵਾਰ ਸੰਯੁਕਤ ਸਮਾਜ ਮੋਰਚਾ ਨੇ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਤੋਂ ਟਾਲ ਦਿੱਤੀ। ਉਮੀਦਵਾਰਾਂ ਦੀ ਸੂਚੀ ਨੂੰ ਅੱਜ ਫਿਰ ਇਹ ਕਹਿ ਕੇ ਟਾਲ ਦਿੱਤਾ ਗਿਆ ਕਿ ਹਾਲੇ ਨਵੀਂ ਲਿਸਟ ’ਤੇ ਸਕਰੀਨਿੰਗ ਕਮੇਟੀ ਦੀ ਸਹਿਮਤੀ ਨਹੀਂ ਬਣ ਸਕੀ ਹੈ। ਸੂਤਰ ਦੱਸਦੇ ਹਨ ਕਿ ਅੱਜ ਸਕਰੀਨਿੰਗ ਕਮੇਟੀ ਦੀ ਮੀਟਿੰਗ ਚੱਲ ਰਹੀ ਸੀ ਜਿਸ ਵਿਚ ਕੁਝ ਉਮੀਦਵਾਰਾਂ ਦੇ ਨਾਵਾਂ ’ਤੇ ਆਗੂਆਂ ਦੀ ਸਹਿਮਤੀ ਨਹੀਂ ਬਣੀ ਜਿਸ ਕਾਰਨ ਸੂਚੀ ਨੂੰ ਟਾਲਣਾ ਪਿਆ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਮਐੱਸਪੀ ਕਾਨੂੰਨ ਦੇ ਮੁੱਦੇ ’ਤੇ ਕਾਂਗਰਸ ਨੇ ਚੁੱਕੇ ਸਵਾਲ
Next articleਕਰੋਨਾ ਖ਼ਿਲਾਫ਼ ਜੰਗ ’ਚ ਟੀਕਾਕਰਨ ਨੇ ਅਹਿਮ ਭੂਮਿਕਾ ਨਿਭਾਈ: ਮੋਦੀ