(ਸਮਾਜ ਵੀਕਲੀ)– ਓਸ ਬੰਦੇ ਨੂੰ ਮੈਂ ਕਾਫੀ ਸਮੇਂ ਤੋਂ ਜਾਣਦੈਂ,ਉਹ ਅਜੇ ਞੀ ਮੇਰੇ ਰਾਡਾਰ ਅੰਦਰ ਹੈ ।ਮੈਂ ਉਸ ਨੂੰ ” ਕੱਵਚੀ ” ਕਹਿੰਦਾ ਹਾਂ।,ਏਦਾਂ ਸੋਚਣਾ ਮੈਨੂੰ ਪਤਾ ਨਹੀਂ ਕਿਉਂ ਏਨਾਂ ਚੰਗਾ ਲਗਦੈ ਉਸ ਦਾ ‘ ਹੋਣਹਾਰ ਜਵਾਨੀ ‘ ਵੱਲ ਵਧ ਰਿਹਾ ਲੜਕਾ ਅਜੋਕੇ ਨਸ਼ਿਆਂ ਨੇ ਲਪੇਟ ਲਿਆ ਸੀ।
” ਚੱਲ ਕੋਈ ਲੜਕੀ ਦੇਖ ਓਸ ਵਾਸਤੇ,ਓਹ ਆਪਣੀ ਜਿੰਮੇਵਾਰੀ ਆਪ ਚੁੱਕਣ ਵਾਲਾ ਬਣ ਜਏ ! …ਇਹ ਵੀ ਤਾਕੀਦ ਕੀਤੀ ਕਿ ਪਰ ਓਸ ਦੇ ਖਾਣ ਪੀਣ ਦਾ ਪਰਦਾ ਰੱਖੀਂ,ਹਰ ਗੱਲ ਦੱਸਣ ਲਈ ਨਹੀਂ ਹੁੰਦੀ, ਕੁੱਝ ਲੁੱਕ ਓਹਲਾ ਵੀ ਰੱਖ ਲਈਦਾ “.. ਉਸ ਨੇ ਮੈਨੂੰ ਬੜੀ ਵੱਡੀ ਸਫਲਤਾ ਹਾਸਲ ਕਰਨ ਲਈ ਡੂੰਘੀ ਆਸ ਨਾਲ ਏਦਾਂ ਹੋਰ ਵੀ ਕਿਹਾ!
ਰਿਸ਼ਤਾ ਤਾਂ ਮੈਂ ਨਹੀਂ ਕਰਵਾ ਸਕਿਆ, ਪਰ ਹੋ ਗਿਆ।
ਨਾਲੇ ਲੋਕਾਂ ਦੀ ਧਾਰਨਾ ਵੀ ਇਹ ਹੈ ਕਿ ਸੰਯੋਗ ਬੜੇ ਜੋਰਾਵਰ ਹੁੰਦੇ ਨੇ,ਘੇਰ ਕੇ ਰਿਸ਼ਤੇ ਜੁੜ ਜਾਂਦੇ ਨੇ!
ਬੜੇ ਲੋਕ ਜਿਉਂਦੇ ਨੇ ਇਹੋ ਜਿਹੇ ਕਾਰਜ ਸਿਰੇ ਚੜ੍ਹਾਉਣ ਵਾਲੇ ।
ਦੋ ਕੁ ਸਾਲ ਦਾ ਫਰਕ ਸੀ,ਭੈਣ ਭਰਾ ਦਾ।.. ਮੈਂ ਪਰ ਭਾਂਵੇਂ ਉਸ ਦੀ ਇੱਛਾ ਮੁਤਾਬਕ ਇਮਾਨਦਾਰ ਨਹੀਂ ਸਾਂ! ਫਿਰ ਵੀ ਉਸਦੇ ਦਿਲ ਵਿੱਚ ਕੀ ਆਇਆ ਮੈਨੂੰ ਕਹਿਣ ਲੱਗਾ, ” ਲੜਕੀ ਦੇ ਹੱਥ ਪੀਲੇ ਕਰ ਦਿਆਂ, ਉਮਰ ਹੋ ਗਈ ਹੈ ਸੁੱਖ ਨਾਲ ! …ਪਰ ਏਨਾਂ ਕੁ ਧਿਆਨ ਰੱਖੀਂ ਕਿ ਮੁੰਡਾ ਸਾਫ ਸੁਥਰਾ ਹੋਵੇ, ਦੇਖੀਂ ਕਿਤੇ ਕੋਈ ਵੀ ਨਸ਼ਾ ਮੂੰਹ ‘ਚ ਨਾ ਪਾਉਂਦਾ ਹੋਵੇ,ਤਾਂ ਕਿ ਮੇਰੀ ਲਾਡਾਂ ਚਾਵਾਂ ਨਾਲ ਪਾਲ਼ੀ- ਪਲੋਸੀ ਧੀ ਵਧੀਆ ਥੈਂਹ ਚਲੀ ਜਏ,ਮੁੰਡੇ ਵਾਲੇ ਵਧੀਆ ਮਿਲਣ ਵਰਤਣ ਵਾਲੇ ਹੋਣ “..!
ਉਹ ਕੱਵਚ ਵਾਲਾ ਬੰਦਾ ਲਗਦੈ ਸਾਰੀ ਉਮਰ ਕੱਵਚ ਨਹੀਂ ਛੱਡਣ ਵਾਲਾ।ਕਿਉਂਕਿ ਉਸਦਾ ਅੰਦਰ ਹਥਿਆਰਬੰਦ ਬੋਲੀ ਵਿੱਚ ਲਿਬਰੇਜ਼ ਹੈ,ਉਹ ਉਸਨੂੰ ਸਮੇਂ ਮੁਤਾਬਿਕ ਵਰਤ ਰਿਹੈ !
ਸੁਖਦੇਵ ਸਿੱਧੂ
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly