(ਸਮਾਜ ਵੀਕਲੀ)– ਕਾਗਜ਼ ਦੀ ਦੋ ਪਾਸੇ ਹੁੰਦੇ ਹਨ ਜਿਵੇਂ ਸਿੱਕੇ ਦੇ ਦੋ ਪਾਸੇ ਹੁੰਦੇ ਹਨ ਠੀਕ ਫਇਸੇ ਤਰ੍ਹਾਂ ਹਰ ਗੱਲ ਦੇ ਦੋ ਪਹਿਲੂ ਹੁੰਦੇ ਹਨ।ਇਕਪਾਸੜ ਕੋਈ ਵੀ ਚੀਜ਼ ਹੀ ਸੰਭਵ ਹੀ ਨਹੀਂ।ਜ਼ਿੰਦਗੀ ਨੂੰ ਬਿਹਤਰ ਤਰੀਕੇ ਨਾਲ ਜਿਊਣ ਲਈ ਦੋਨੋਂ ਪਾਸਿਆਂ ਵੱਲ ਧਿਆਨ ਦੇਣਾ ਜ਼ਰੂਰੀ ਹੈ।
ਅਸੀ ਅਕਸਰ ਇੱਕ ਪਾਸੜ ਸੋਚ ਰੱਖਦੇ ਹਾਂ।ਕਿਸੇ ਵੀ ਗੱਲ ਦਾ ਸਿਰਫ਼ ਇੱਕ ਪਹਿਲੂ ਦੇਖਦੇ ਹਾਂ ਜੋ ਸਾਡੇ ਹਿਸਾਬ ਨਾਲ ਸਹੀ ਹੁੰਦਾ ਹੈ ।ਜਦ ਕਿ ਉਸ ਦਾ ਇਕ ਦੂਸਰਾ ਪਹਿਲੂ ਵੀ ਹੁੰਦਾ ਹੈ।ਜੇ ਕਿਸੇ ਗੱਲ ਨੂੰ ਸਹੀ ਤਰੀਕੇ ਨਾਲ ਸਮਝਣਾ ਚਾਹੁੰਦੇ ਹੋ ਤਾਂ ਦੋਨੋਂ ਪੱਖ ਦੇਖੋ।ਇੱਕ ਪੱਖ ਦੇਖ ਕੇ ਸਾਰੀ ਗੱਲ ਸਾਡੇ ਸਾਹਮਣੇ ਨਹੀਂ ਆਉਂਦੀ।
ਕਿਸੇ ਵਿਅਕਤੀ ਦੇ ਸਾਡੇ ਪ੍ਰਤੀ ਵਿਹਾਰ ਨੂੰ ਅਸੀਂ ਉਸੇ ਤਰੀਕੇ ਨਾਲ ਦੇਖਦੇ ਹਾਂ ਜਿਵੇਂ ਅਸੀਂ ਦੇਖਣਾ ਚਾਹੁੰਦੇ ਹਾਂ।ਦੋਸਤ ਦੀ ਬੁਰਾਈ ਵੀ ਸਾਨੂੰ ਚੰਗਿਆਈ ਹੀ ਜਾਪਦੀ ਹੈ ਤੇ ਦੁਸ਼ਮਣ ਦੀ ਚੰਗਿਆਈ ਦੀ ਬੁਰਾਈ।ਕਿਉਂਕਿ ਅਸੀਂ ਉਹੀ ਦੇਖਦੇ ਹਾਂ ਜੋ ਅਸੀਂ ਦੇਖਣਾ ਚਾਹੁੰਦੇ ਹਾਂ।
ਕਦੀ ਗਲਤ ਦੂਜੇ ਪਹਿਲੂ ਬਾਰੇ ਸੋਚ ਕੇ ਦੇਖੋ,ਸਥਿਤੀ ਕਾਫ਼ੀ ਹੱਦ ਤਕ ਸਪਸ਼ਟ ਹੋ ਜਾਂਦੀ ਹੈ।ਕਿਸੇ ਦੇ ਵਿਵਹਾਰ ਨੂੰ ਸਮਝਣ ਲਈ ਉਸ ਦਾ ਚੰਗਾ ਤੇ ਮਾੜਾ ਪੱਖ ਸਮਝਣੀ ਜ਼ਰੂਰੀ ਹਨ।
ਕਾਗਜ਼ ਦੇ ਇੱਕ ਪਾਸੇ ਲਿਖਿਆ ਪੜ੍ਹ ਕੇ ਫ਼ੈਸਲਾ ਨਹੀਂ ਲੈਣਾ ਚਾਹੀਦਾ।ਫ਼ੈਸਲਾ ਲੈਣ ਤੋਂ ਪਹਿਲਾਂ ਦੂਜੀ ਪਰਤ ਵੀ ਪੜ੍ਹੋ।ਜਦੋਂ ਦੋਵੇਂ ਪਾਸੇ ਲਿਖਿਆ ਪੜ੍ਹ ਲਵਾਂਗੇ ਤਾਹੀਂ ਗੱਲ ਦਾ ਸਹੀ ਰੂਪ ਸਮਝ ਆਏਗਾ।
ਜ਼ਿੰਦਗੀ ਵਿੱਚ ਬਹੁਤ ਸਾਰੇ ਫ਼ੈਸਲੇ ਅਸੀਂ ਇਕਪਾਸੜ ਲੈ ਲੈਂਦੇ ਹਾਂ ਸਾਡੀ ਜ਼ਿੰਦਗੀ ਦਾ ਰੁਖ਼ ਹੀ ਬਦਲ ਦਿੰਦੇ ਹਨ।ਦੂਜੇ ਪਾਸੇ ਲਿਖਿਆ ਦੇਖਣ ਤੋਂ ਪਹਿਲਾਂ ਹੀ ਲਿਆ ਗਿਆ ਫ਼ੈਸਲਾ ਅਕਸਰ ਘਾਟੇ ਦਾ ਸੌਦਾ ਸਾਬਤ ਹੁੰਦਾ ਹੈ।ਗੱਲ ਨੂੰ ਪੂਰੀ ਤਰ੍ਹਾਂ ਸਮਝਣ ਲਈ ਦੋਨਾਂ ਪੱਖਾਂ ਤੇ ਵਿਚਾਰ ਕਰੋ।
ਕਈ ਵਾਰ ਜੋ ਇੱਕ ਪਾਸੇ ਦਿੱਸਦਾ ਹੈ ਉਸ ਦੇ ਪਿੱਛੇ ਦੇ ਕਾਰਨ ਦੂਜੇ ਪਾਸੇ ਹੁੰਦੇ ਹਨ।ਕਿਸੇ ਦਾ ਬਿਨਾਂ ਕਾਰਨ ਗੁੱਸਾ ਜਾਂ ਨਾਰਾਜ਼ਗੀ ਸਾਨੂੰ ਪਸੰਦ ਨਹੀਂ ਆਂਓਦਾ ਪਰ ਦੂਜੇ ਪਾਸੇ ਵੇਖਿਆ ਜਾਵੇ ਤਾਂ ਉਸ ਦੀ ਕੋਈ ਵਜ੍ਹਾ ਹੁੰਦੀ ਹੈ।ਉਸ ਵਜ੍ਹਾ ਜਾਣੇ ਬਿਨਾਂ ਲਿਆ ਗਿਆ ਫ਼ੈਸਲਾ ਸਹੀ ਨਹੀਂ ਹੋ ਸਕਦਾ।
ਸਿੱਕੇ ਦੇ ਦੋਵੇਂ ਪਹਿਲੂ ਦੇਖੋ।ਕਾਗਜ਼ ਦੀਆਂ ਦੋਵੇਂ ਪਰਤਾਂ ਪੜ੍ਹੋ ।ਕਿਸੇ ਦੇ ਵਿਹਾਰ ਪਿੱਛੇ ਉਸ ਦੇ ਨਜ਼ਰੀਏ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਦਾਅਵਾ ਹੈ ਜ਼ਿੰਦਗੀ ਸੁਖਾਲੀ ਹੋ ਜਾਵੇਗੀ।
ਹਰਪ੍ਰੀਤ ਕੌਰ ਪਟਿਆਲਵੀ
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly