ਲਖੀਮਪੁਰ ਖੀਰੀ ਹਿੰਸਾ: ਸਿਟ ਵੱਲੋਂ 12 ਕਿਸਾਨਾਂ ਨੂੰ ਸੰਮਨ ਜਾਰੀ

Lakhimpur Kheri violence.

ਲਖੀਮਪੁਰ ਖੀਰੀ (ਯੂਪੀ) (ਸਮਾਜ ਵੀਕਲੀ):  ਲਖੀਮਪੁਰ ਖੀਰੀ ਹਿੰਸਾ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਤਿੰਨ ਭਾਜਪਾ ਵਰਕਰਾਂ ਨੂੰ ਕਥਿਤ ਕੁੱਟ-ਕੁੱਟ ਕੇ ਮਾਰਨ ਨਾਲ ਜੁੜੇ ਕੇਸ ਵਿੱਚ 12 ਕਿਸਾਨਾਂ ਨੂੰ ਸੰਮਨ ਜਾਰੀ ਕੀਤੇ ਹਨ। ਇਨ੍ਹਾਂ ਵਿੱਚੋਂ ਬਹੁਤੇ ਕਿਸਾਨ ਪਹਿਲਾਂ ਹੀ ਆਖ ਚੁੱਕੇ ਹਨ ਕਿ ਉਹ 3 ਅਕਤੂਬਰ ਨੂੰ ਘਟਨਾ ਸਥਾਨ ’ਤੇ ਮੌਜੂਦ ਸਨ, ਪਰ ਉਨ੍ਹਾਂ ਦਾ ਇਸ ਹਮਲੇ ਨਾਲ ਕੋਈ ਲਾਗਾ ਦੇਗਾ ਨਹੀਂ ਸੀ। ਉਸ ਮੌਕੇ ਇਨ੍ਹਾਂ ਕਿਸਾਨਾਂ ਖਿਲਾਫ਼ ‘ਹੁੱਲੜਬਾਜ਼ੀ’ ਤੇ ‘ਜਾਣਬੁੱਝ ਕੇ ਨੁਕਸਾਨ ਪਹੁੰਚਾਉਣ’ ਜਿਹੀਆਂ ਜ਼ਮਾਨਤਯੋਗ ਧਾਰਾਵਾਂ ਤਹਿਤ ਦੋਸ਼ ਆਇਦ ਕੀਤੇ ਗਏ ਸਨ ਤੇ ‘ਸਿਟ’ ਅਧਿਕਾਰੀਆਂ ਨੇ ਸੀਆਰਪੀਸੀ ਦੀ ਧਾਰਾ 41 ਤਹਿਤ ਉਨ੍ਹਾਂ ਨੂੰ ਗ੍ਰਿਫ਼ਤਾਰੀ ਤੋਂ ਛੋਟ ਦਿੰਦਿਆਂ ਜਾਣ ਦਿੱਤਾ ਸੀ। ਹੁਣ ਤੱਕ ਇਸ ਕੇਸ ਵਿਚ ਸੱਤ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਤੇ ‘ਸਿਟ’ ਵੱਲੋਂ ਕੁਝ ਹੋਰਨਾਂ ਮਸ਼ਕੂਕਾਂ ਦੀ ਭਾਲ ਕੀਤੀ ਜਾ ਰਹੀ ਹੈ।

ਸਿਟ ਮੈਂਬਰ ਨੇ ਕਿਹਾ, ‘‘ਅਸੀਂ ਘਟਨਾ ਵਾਲੇ ਦਿਨ ਮੌਕੇ ’ਤੇ ਮੌਜੂਦ ਤੇ ਹਜੂਮ ਵਿੱਚ ਸ਼ਾਮਲ ਕੁਝ ਕਿਸਾਨਾਂ ਨੂੰ ਬਿਆਨ ਦਰਜ ਕਰਵਾਉਣ ਲਈ ਸੰਮਨ ਕੀਤਾ ਸੀ। ਇਨ੍ਹਾਂ ਵਿੱਚੋਂ ਕੁਝ ਤਾਂ ਪਹਿਲਾਂ ਹੀ ਪੇਸ਼ ਹੋ ਚੁੱਕੇ ਹਨ, ਪਰ ਕਿਸੇ ਨੂੰ ਵੀ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।’’ ਉਧਰ ਕਿਸਾਨਾਂ ਦੀ ਪੈਰਵੀ ਕਰ ਰਹੇ ਵਕੀਲ ਹਰਜੀਤ ਸਿੰਘ ਨੇ ਕਿਹਾ, ‘‘ਇਸ ਤੋਂ ਪਹਿਲਾਂ ਕੁਝ ਕਿਸਾਨਾਂ, ਜੋ ਹਜੂਮ ਵਿੱਚ ਸ਼ਾਮਲ ਸਨ, ਨੂੰ ਨਰਮ ਧਾਰਾਵਾਂ ਤਹਿਤ ਸੰਮਨ ਕੀਤਾ ਗਿਆ ਸੀ, ਪਰ ਇਨ੍ਹਾਂ ਕਿਸਾਨ ਦੀ ਹਿੰਸਾ ਵਿੱਚ ਕੋਈ ਭੂਮਿਕਾ ਨਹੀਂ ਸੀ। ਜਿਨ੍ਹਾਂ ਕਿਸਾਨਾਂ ਨੂੰ ਹੁਣ ਸੰਮਨ ਮਿਲੇ ਹਨ, ਉਹ ਕਿਸਾਨਾਂ ਦੇ ਕਤਲਾਂ ਵਿੱਚ ਗਵਾਹ ਹਨ। ਚਾਰ ਕਿਸਾਨਾਂ ਤੇ ਇਕ ਸਥਾਨਕ ਪੱਤਰਕਾਰ ਨੂੰ ਵਾਹਨਾਂ ਹੇਠ ਦਰੜਨ ਦੇ ਦੋਸ਼ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਸਣੇ 14 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleElectric two-wheelers’ sales jump 132% in 2021: SMEV
Next articleਓਮੀਕਰੋਨ ਦੇ ਇਕ ਦਿਨ ’ਚ ਆਏ 495 ਕੇਸ