ਦੱਖਣ-ਪੱਛਮੀ ਚੀਨ ਵਿੱਚ ਢਿੱਗਾਂ ਡਿੱਗਣ ਕਾਰਨ 14 ਮੌਤਾਂ

ਪੇਈਚਿੰਗ (ਸਮਾਜ ਵੀਕਲੀ):  ਦੱਖਣ-ਪੱਛਮੀ ਚੀਨ ਵਿੱਚ ਇੱਕ ਉਸਾਰੀ ਵਾਲੀ ਥਾਂ ’ਤੇ ਢਿੱਗਾਂ ਡਿੱਗਣ ਕਾਰਨ 14 ਜਣੇ ਮਾਰੇ ਗਏ ਹਨ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬੀਜੀ ਸ਼ਹਿਰ ’ਚ ਵਾਪਰੀ ਇਸ ਘਟਨਾ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਾਣਕਾਰੀ ਮੁਤਾਬਕ ਕਾਮੇ ਇੱਕ ਹਸਪਤਾਲ ਲਈ ਟਰੇਨਿੰਗ ਸੈਂਟਰ ਦੀ ਇਮਾਰਤ ਦੀ ਉਸਾਰੀ ’ਚ ਰੁਝੇ ਸਨ ਜਿਸ ਦੌਰਾਨ ਢਿੱਗਾਂ ਡਿੱਗ ਗਈਆਂ। ਬਚਾਅ ਕਾਰਜਾਂ ਲਈ ਮੌਕੇ ’ਤੇ 1,000 ਲੋਕ ਜੁਟ ਗਏ ਸਨ। ਚੀਨ ਵਿੱਚ ਕੰਮ ਵਾਲੀਆਂ ਥਾਵਾਂ ’ਤੇ ਹਾਦਸੇ ਵਾਪਰਨਾ ਆਮ ਵਰਤਾਰਾ ਬਣ ਚੁੱਕਾ ਹੈ, ਜਿਸਦਾ ਕਾਰਨ ਪ੍ਰਬੰਧਕਾਂ ਦੀ ਲਾਪਰਵਾਹੀ, ਸੁਰੱਖਿਆ ਨੇਮਾਂ ਦੀ ਪਾਲਣਾ ਨਾ ਕਰਨਾ ਤੇ ਘਟੀਆ ਬੁਨਿਆਦੀ ਢਾਂਚਾ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਟਨਾ: ਪੁਲੀਸ ਜੀਪ ਨੂੰ ਘੜੀਸਦਾ ਲੈ ਗਿਆ ਡੰਪਰ, 3 ਮੁਲਾਜ਼ਮਾਂ ਦੀ ਮੌਤ
Next articleਪੂਰਬੀ ਕੋਲੰਬੀਆ ’ਚ ਟਕਰਾਅ ਵਧਿਆ; 23 ਹਲਾਕ