ਕੁਲਗਾਮ ਮੁਕਾਬਲੇ ਵਿੱਚ ਦੋ ਲਸ਼ਕਰ ਦਹਿਸ਼ਤਗਰਦ ਹਲਾਕ

ਸ੍ਰੀਨਗਰ (ਸਮਾਜ ਵੀਕਲੀ):  ਦੱਖਣੀ ਕਸ਼ਮੀਰ ਵਿੱਚ ਕੁਲਗਾਮ ਜ਼ਿਲ੍ਹੇ ਦੇ ਪਿੰਡ ਓਕੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਅੱਜ ਲਸ਼ਕਰ-ਏ-ਤੋਇਬਾ ਦੇ ਦੋ ਦਹਿਸ਼ਤਗਰਦ ਮਾਰੇ ਗਏ। ਕਸ਼ਮੀਰ ਜ਼ੋਨ ਦੇ ਆਈਜੀ ਵਿਜੈ ਕੁਮਾਰ ਨੇ ਦੱਸਿਆ ਕਿ ਦੋਵੇਂ ਦਹਿਸ਼ਤਗਰਦ ਸਥਾਨਕ ਬਾਸ਼ਿੰਦੇ ਸਨ ਤੇ ਉਹ ਕਈ ਦਹਿਸ਼ਤੀ ਅਪਰਾਧਾਂ ਵਿੱਚ ਸ਼ਾਮਲ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਿਪੰਡ ’ਚ ਤਲਾਸ਼ੀ ਮੁਹਿੰਮ ਵਿੱਢੀ ਸੀ, ਜੋ ਮਗਰੋਂ ਮੁਕਾਬਲੇ ’ਚ ਤਬਦੀਲ ਹੋ ਗਈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਥੁਰਾ ਲਈ ਕੁਝ ਨਹੀਂ ਕੀਤਾ, ਕੰਸ ਦੀ ਪੂਜਾ ਕਰਦੀ ਰਹੀ ਸਪਾ ਸਰਕਾਰ: ਯੋਗੀ
Next articleਵਿਆਹ ਬਿੱਲ: ਸਵਾਤੀ ਮਾਲੀਵਾਲ ਵੱਲੋਂ ਨਾਇਡੂ ਨੂੰ ਪੱਤਰ