(ਸਮਾਜ ਵੀਕਲੀ)- ਦੂਰਦਰਸ਼ਨ ਪੰਜਾਬੀ ਨੂੰ ਵੇਖਣ ਵਾਲੇ ਜਾਣਦੇ ਹਨ ਕਿ ਇਸ ਦਾ ਪੂਰੇ ਸਾਲ ਵਿੱਚ ਸਭ ਤੋਂ ਵਧੀਆ ਪ੍ਰੋਗਰਾਮ ਨਵੇਂ ਸਾਲ ਦਾ ਹੁੰਦਾ ਹੈ।ਪਰ ਪੰਜ ਕੁ ਸਾਲਾਂ ਤੋਂ ਇਹ ਪ੍ਰੋਗਰਾਮ ਸਿਰਫ਼ ਖਾਨਾਪੂਰਤੀ ਲਈ ਪੇਸ਼ ਕੀਤਾ ਜਾਂਦਾ ਸੀ।ਪਿਛਲੇ ਸਾਲ ਤਾਂ ਨਵੇਂ ਸਾਲ ਦੇ ਕੋਈ ਗੱਲਬਾਤ ਹੀ ਨਹੀਂ ਸੀ ਹੋਈ।ਇਸ ਵਾਰ ਪ੍ਰੋਗਰਾਮ ਮੁਖੀ ਅਨੂਪ ਖਜੂਰੀਆ ਜੀ ਨੇ ਕਮਾਲ ਦਾ ਪ੍ਰੋਗਰਾਮ “ਸਭ ਨੂੰ ਵਧਾਈ 2022 ਪੇਸ਼ ਕਰਕੇ ਅਗਲੇ ਸਾਰੇ ਪਿਛਲੇ ਰੋਣੇ ਧੋਣੇ ਧੋ ਸੁੱਟੇ।ਸਭ ਤੋਂ ਵੱਡੀ ਗੱਲ ਇਹ ਹੈ ਇਹਦਾ ਨੂੰ ਦੂਰਦਰਸ਼ਨ ਪੰਜਾਬੀ ਦੀ ਕਮਾਂਡ ਦੋ ਮਹੀਨੇ ਪਹਿਲਾਂ ਹੀ ਮਿਲੀ ਹੈ ਤਕਨੀਕੀ ਤੇ ਪ੍ਰੋਗਰਾਮਾਂ ਨੂੰ ਸੰਵਾਰਨ ਲੱਗੇ ਤੇ ਤੁਰੰਤ ਦੀ ਕਾਰਵਾਈ ਨਵੇਂ ਸਾਲ ਦਾ ਪ੍ਰੋਗਰਾਮ ਧਨ ਧਨ ਕਰਵਾ ਗਿਆ।
ਨਵੇਂ ਸਾਲ ਦੇ ਪ੍ਰੋਗਰਾਮ ਨੂੰ ਮਹਾਨ ਬਣਾਉਣ ਲਈ ਪ੍ਰੋਗਰਾਮ ਦੀ ਲਗਾਮ ਆਪਣੇ ਹੱਥ ਵਿੱਚ ਰੱਖੀ,ਆਪਣੇ ਸਹਿਯੋਗੀ ਪ੍ਰੋਗਰਾਮ ਨਿਰਮਾਤਾ ਕੀਮਤੀ ਲਾਲ ਨਾਲ ਮਿਲ ਕੇ ਪ੍ਰੋਗਰਾਮ ਨੂੰ ਬਹੁਤ ਸੋਹਣਾ ਬਣਾ ਦਿੱਤਾ।ਬਹੁਤ ਲੰਮੇ ਸਮੇਂ ਤੋਂ ਬਾਅਦ ਇਸ ਪ੍ਰੋਗਰਾਮ ਦੀ ਐਂਕਰਿੰਗ ਬੀਬਾ ਬਲਜੀਤ ਕੌਰ ਜੌਹਲ ਨੇ ਸੰਭਾਲੀ। ਸਭ ਤੋਂ ਪਹਿਲਾ ਮਹਾਨ ਗਾਇਕ ਯਾਕੂਬ ਜੋ ਕਿ ਅਨੇਕਾਂ ਟੀ ਵੀ ਦੇ ਮੁਕਾਬਲਾ ਪ੍ਰੋਗਰਾਮਾਂ ਵਿਚ ਪਹਿਲੇ ਨੰਬਰ ਤੇ ਜਿੱਤ ਚੁੱਕਿਆ ਹੈ ਉਸ ਦੇ ਪਹਿਲੇ ਗੀਤ ਵਿਚ ਹੀ ਕਮਾਲ ਕਰ ਦਿੱਤੀ। ਜੈਸਮੀਨ ਅਖ਼ਤਰ ਜੋ ਡੀ.ਡੀ. ਪੰਜਾਬੀ ਦੀ ਮਹਾਨ ਕਲਾਕਾਰਾ ਹੈ ਉਸ ਨੇ ਹਮੇਸ਼ਾਂ ਵਾਂਗ ਪ੍ਰੋਗਰਾਮ ਨੂੰ ਮਾਲਾ ਵਿੱਚ ਪਰੋ ਦਿੱਤਾ,ਦੀਪ ਢਿੱਲੋਂ ਤੇ ਜੈਸਮੀਨ “ਤੇਰੀ ਲਿੱਬੜੀ ਤਿੱਬੜੀ ਮਾਂ ਮੈਨੂੰ ਗਲ ਨਾਲ ਲਾਉਂਦੀ ਆ” ਨਾਲ ਮਸ਼ਹੂਰ ਹੋਏ ਇਸ ਜੋੜੀ ਨੇ ਨਵਾਂ ਗੀਤ ਪੇਸ਼ ਕਰਕੇ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੱਤੇ। ਨਵਾਂ ਕਲਾਕਾਰ ਸ਼ੈਲੀ ਸਿੰਘ ਆਪਣੀ ਖਾਸ ਪੇਸ਼ਕਾਰੀ ਨਾਲ ਪ੍ਰੋਗਰਾਮ ਵਿਚ ਖਾਸ ਰੰਗ ਭਰ ਗਿਆ,ਇਹ ਨਾ ਤੋਂ ਬਾਅਦ ਦਲੇਰ ਬਾਈ ਜੀ ਨੇ ਹੋਰ ਰੰਗ ਭਰ ਦਿੱਤਾ,ਪੰਜਾਬੀ ਗਾਇਕੀ ਦੇ ਮਹਾਨ ਕਲਾਕਾਰ ਫਿਰੋਜ਼ ਖ਼ਾਨ ਨੇ ਗੁਰੇਜ਼ ਅਖਤਰ ਨਾਲ ਮਿਲਕੇ ਦੋਗਾਣੇ ਦਾ ਰੰਗ ਸੁਨਹਿਰੀ ਭਰ ਦਿੱਤਾ,ਲੋਕ ਗਾਥਾਵਾਂ ਸਾਡੀ ਗਾਇਕੀ ਦਾ ਪਹਿਲਾ ਥੰਮ੍ਹ ਹਨ ਆਖ ਆਖ਼ਰੀ ਗੀਤ ਰਜ਼ਾ ਹੀਰ ਨੇ ਮਿਰਜ਼ੇ ਦੀ ਲੋਕ ਗਾਥਾ ਨੂੰ ਪੇਸ਼ ਕਰ ਕੇ ਪ੍ਰੋਗਰਾਮ ਦੀ ਨੀਂਹ ਹੋਰ ਮਜ਼ਬੂਤ ਕਰ ਦਿੱਤੀ।ਬਹੁਤ ਵਾਰ ਕਾਮੇਡੀ ਕਿੰਗ ਸੰਤਾਂ ਅਤੇ ਬੰਤਾ ਇਸ ਪ੍ਰੋਗਰਾਮ ਵਿਚ ਬਹੁਤ ਸੋਹਣੀਆਂ ਸਕਿੱਟਾਂ ਪੇਸ਼ ਕਰਦੇ ਰਹੇ।ਕੁੱਲ ਮਿਲਾ ਕੇ ਇਹ ਪ੍ਰੋਗਰਾਮ ਬਹੁਤ ਉੱਚ ਪੱਧਰ ਦਾ ਹੋ ਨਿਬੜਿਆ ਇਸ ਪ੍ਰੋਗਰਾਮ ਨੂੰ ਵੇਖ ਕੇ ਲੱਗਦਾ ਹੈ ਪ੍ਰੋਗਰਾਮ ਮੁਖੀ ਸ੍ਰੀ ਮਾਨ ਅਨੂਪ ਖਜੂਰੀਆ ਜੀ ਦੂਰਦਰਸ਼ਨ ਪੰਜਾਬੀ ਨੂੰ ਪਹਿਲਾਂ ਵਾਂਗ ਪਹਿਲੀ ਕਤਾਰ ਵਿੱਚ ਖੜ੍ਹਾ ਕਰ ਦੇਣਗੇ।
ਕਮਰਸ਼ੀਅਲ ਤੌਰ ਤੇ 30,31 ਦਸੰਬਰ ਤੇ ਇੱਕ ਜਨਵਰੀ ਨੂੰ ਅਨੇਕਾਂ ਕੰਪਨੀਆਂ ਨੇ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤੇ ਜਿਸ ਨਾਲ ਡੀ ਡੀ ਪੰਜਾਬੀ ਨੂੰ ਕਮਾਈ ਵੀ ਹੋਈ ਤੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਹੋਇਆ।ਅੱਜਕੱਲ੍ਹ ਨਵੀਂ ਕਬਾੜ ਵਿੱਚ ਕਮਰਸ਼ੀਅਲ ਪ੍ਰੋਗਰਾਮ ਵੀ ਬਹੁਤ ਸੁਧਾਰਵਾਦੀ ਹੁੰਦੇ ਹਨ।ਇਸ ਤੋਂ ਪਹਿਲਾਂ ਪ੍ਰੋਗਰਾਮ ਅਨੇਕਾਂ ਕੰਪਨੀਆਂ ਨੂੰ ਵੇਚੇ ਜਾਂਦੇ ਸਨ ਤੇ ਇਹ ਨਹੀਂ ਵੇਖਿਆ ਜਾਂਦਾ ਸੀ ਕਿ ਪ੍ਰੋਗਰਾਮ ਵਿਚ ਕੀ ਪੇਸ਼ ਹੋਵੇਗਾ ਪਰ ਹੁਣ ਪ੍ਰੋਗਰਾਮ ਮੁਖੀ ਸਾਹਿਬ ਨੇ ਇੱਕ ਖ਼ਾਸ ਕਮੇਟੀ ਬਣਾਈ ਹੈ ਕਮਰਸ਼ੀਅਲ ਪੱਧਰ ਦਾ ਕੋਈ ਵੀ ਸੰਗੀਤਕ ਪ੍ਰੋਗਰਾਮ ਹੋਵੇ ਤਾਂ ਇਨ੍ਹਾਂ ਦੀ ਬਣਾਈ ਕਮੇਟੀ ਪ੍ਰੋਗਰਾਮ ਨੂੰ ਵੇਖ ਕੇ ਫੇਰ ਹੀ ਪੇਸ਼ ਕਰਨ ਦਾ ਸਰਟੀਫਿਕੇਟ ਦਿੰਦੀ ਹੈ।
ਪ੍ਰੋਗਰਾਮ ਮੁਖੀ ਸ੍ਰੀ ਮਾਨ ਅਨੂਪ ਖਜੂਰੀਆ ਜੀ ਨਾਲ ਪ੍ਰੋਗਰਾਮਾਂ ਸਬੰਧੀ ਗੱਲਬਾਤ ਕਰਨ ਤੇ ਪਤਾ ਲੱਗਿਆ ਕਿ ਨਵੇਂ ਸਾਲ ਵਿੱਚ ਹੋਰ ਸਾਰੇ ਪ੍ਰੋਗਰਾਮਾਂ ਵਿੱਚ ਸੁਧਾਰ ਕਰ ਦਿੱਤੇ ਜਾਣਗੇ।ਸਵੇਰੇ ਖ਼ਬਰਾਂ ਦੇ ਨਾਲ ਹੀ “ਖ਼ਾਸ ਖ਼ਬਰ ਇੱਕ ਨਜ਼ਰ” ਪ੍ਰੋਗਰਾਮ ਨੂੰ ਜੋੜ ਦਿੱਤਾ ਜਾਵੇਗਾ,ਜਿਸ ਵਿੱਚ ਚਲਦਿਆਂ ਖ਼ਬਰਾਂ ਦੇ ਨਾਲ ਹੀ ਐਂਕਰ ਕਿਸੇ ਵੀ ਖ਼ਾਸ ਖ਼ਬਰ ਤੇ ਵਿਚਾਰ ਚਰਚਾ ਪੱਤਰਕਾਰ ਨਾਲ ਕਰ ਸਕਣਗੇ। ਇਸ ਨਾਲ ਇਹ ਪ੍ਰੋਗਰਾਮ ਅਤਿ ਸੁੰਦਰ ਹੋ ਜਾਵੇਗਾ ਤੇ ਖ਼ਾਸ ਖ਼ਬਰ ਇੱਕ ਨਜ਼ਰ ਲਈ ਬੁਲਾਏ ਐਂਕਰ ਦੀ ਫੀਸ ਵੀ ਪ੍ਰਸਾਰ ਭਾਰਤੀ ਨੂੰ ਬਚ ਜਾਵੇਗੀ।ਸਿਹਤ ਜ਼ਰੂਰੀ ਪ੍ਰੋਗ੍ਰਾਮ ਨੂੰ ਹੋਰ ਵਧੀਆ ਤੇ ਫ਼ਾਇਦਾ ਪੂਰਵਕ ਬਣਾਇਆ ਜਾਵੇਗਾ।ਬਹੁਤ ਸਾਲਾਂ ਤੋਂ ਝੋਲਾ ਛਾਪ ਡਾਕਟਰ ਤੇ ਵਿਦੇਸ਼ਾਂ ਨੂੰ ਭੇਜਣ ਵਾਲੇ ਏਜੰਟਾਂ ਦੇ ਪ੍ਰੋਗਰਾਮ ਸਰੋਤਿਆਂ ਨੂੰ ਪ੍ਰੇਸ਼ਾਨ ਹੀ ਕਰਦੇ ਸਨ ਅਜਿਹੇ ਸਾਰੇ ਪ੍ਰੋਗਰਾਮ ਬੰਦ ਕਰ ਦਿੱਤੇ ਗਏ ਹਨ।ਡਿਜੀਟਲ ਤਕਨੀਕ ਵਿਚ ਕੁਝ ਕਮਜ਼ੋਰੀਆਂ ਹਨ ਜਿਸ ਲਈ ਸਾਰਾ ਸੁਧਾਰ ਕਰ ਦਿੱਤਾ ਗਿਆ ਹੈ। ਨਵੇਂ ਐਂਕਰ ਤੇ ਨਿਰਮਾਤਾ ਬਹੁਤ ਜਲਦੀ ਆਉਣਗੇ ਦੂਰਦਰਸ਼ਨ ਪੰਜਾਬੀ ਪਹਿਲਾਂ ਵਾਂਗ ਸਾਡਾ ਮਨੋਰੰਜਕ ਭਰਪੂਰ ਕੇਂਦਰ ਬਣ ਜਾਵੇਗਾ। ਆਮੀਨ
– ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ-9914880392