ਲੰਡਨ (ਸਮਾਜ ਵੀਕਲੀ): ਭਾਰਤੀ ਮੂਲ ਦੇ ਬ੍ਰਿਟਿਸ਼ ਸਿੱਖਿਆ ਸ਼ਾਸਤਰੀ ਤੇ ਹਾਊਸ ਆਫ਼ ਲਾਰਡਜ਼ ਦੇ ਮੈਂਬਰ ਅਜੈ ਕੁਮਾਰ ਕੱਕੜ ਨੂੰ ‘ਨਾਈਟ ਕਮਾਂਡਰ ਆਫ਼ ਦਿ ਆਰਡਰ ਆਫ਼ ਦਿ ਬ੍ਰਿਟਿਸ਼ ਅੰਪਾਇਰ’ (ਕੇਬੀਈ) ਨਾਲ ਸਨਮਾਨਿਤ ਕੀਤਾ ਗਿਆ ਹੈ ਜੋ ਯੂਕੇ ਵੱਲੋਂ ਜਾਰੀ ਕੀਤੀ ਗਈ ਸਾਲਾਨਾ ਸਨਮਾਨ ਸੂਚੀ ਵਿੱਚ ਦੂਜਾ ਸਭ ਤੋਂ ਵੱਡਾ ਸਨਮਾਨ ਹੈ। ਯੂਨੀਵਰਸਿਟੀ ਕਾਲਜ ਆਫ਼ ਲੰਡਨ ਵਿੱਚ ਸਰਜਰੀ ਦੇ ਪ੍ਰੋਫੈਸਰ ਸ੍ਰੀ ਕੱਕੜ ਨੂੰ ਵੱਖ ਵੱਖ ਖੇਤਰਾਂ ਵਿੱਚ ਸੇਵਾਵਾਂ ਨਿਭਾ ਰਹੇ ਭਾਰਤੀ ਮੂਲ ਦੇ ਲਗਪਗ 50 ਪੇਸ਼ੇਵਰਾਂ, ਉੱਦਮੀਆਂ ਤੇ ਪਰਉਪਕਾਰੀ ਲੋਕਾਂ ਦਾ ਸਨਮਾਨ ਕਰਨ ਵਾਲੀ ਸੂਚੀ ਵਿੱਚ ਸਿਹਤ ਅਤੇ ਜਨਤਕ ਸੇਵਾਵਾਂ ਲਈ ਸ਼ਾਮਲ ਕੀਤਾ ਗਿਆ ਹੈ। ਸ੍ਰੀ ਕੱਕੜ ਦੇ ਪ੍ਰਸ਼ੰਸਾ ਪੱਤਰ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਮੈਡੀਕਲ ਖੇਤਰ ਵਿੱਚ ਯੋਗਦਾਨ ਦੇਣ ਤੋਂ ਇਲਾਵਾ ਕਈ ਜਨਤਕ ਤੇ ਦਾਨ ਸੰਸਥਾਵਾਂ ਦੀ ਮੈਂਬਰਸ਼ਿਪ ਤੇ ਅਗਵਾਈ ਰਾਹੀਂ ਜਨਤਕ ਤੇ ਸਵੈ-ਸੇਵਾ ਦੇ ਖੇਤਰ ਵਿੱਚ ਯੋਗਦਾਨ ਪਾਇਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly