ਤਿੰਲਗਾਨਾ ’ਚ ਮਾਓਵਾਦੀਆਂ ਨਾਲ ਮੁਕਾਬਲੇ ਦੌਰਾਨ ਲਹਿਰਾਗਾਗਾ ਦਾ ਜਵਾਨ ਸ਼ਹੀਦ

ਲਹਿਰਾਗਾਗਾ(ਸਮਾਜ ਵੀਕਲੀ): ਲਹਿਰਾਗਾਗਾ ਦੇ ਵਸਨੀਕ ਸਾਗਰ ਸਿੰਘ ਲਈ ਨਵਾਂ ਵਰ੍ਹੇ ਦੀ ਸ਼ੁਰੂਆਤ ਦੁੱਖ ਭਰੀ ਖ਼ਬਰ ਨਾਲ ਹੋਈ। ਸਾਗਰ ਸਿੰਘ ਦੇ 25 ਸਾਲ ਦਾ ਪੁੱਤਰ ਵਰਿੰਦਰ ਸਿੰਘ, ਜੋ ਸੀਆਰਪੀਐੱਫ ਦੇ 208 ਕੋਬਰਾ ਕਮਾਂਡੇ ਦਾ ਜਵਾਨ ਸੀ, ਤਿਲੰਗਾਨਾ ’ਚ ਮਾਉਵਾਦੀਆਂ ਨਾਲ ਹੋਏ ਟੱਕਰ ’ਚ ਸ਼ਹੀਦ ਹੋ ਗਿਆ। ਇਸ ਘਟਨਾ ਦੀ ਸੂਚਨਾ ਇਥੇ ਮਿਲਦੇ ਹੀ ਇਥੇ ਪਰਿਵਾਰ ਅਤੇ ਸ਼ਹਿਰੀਆਂ ’ਚ ਗ਼ਮ ਦੀ ਲਹਿਰ ਫੈਲ ਗਈ। ਸ਼ਹੀਦ ਦੀ ਮਾਂ ਬੇਹੋਸ਼ ਹੋ ਗਈ, ਜਿਸ ਨੂੰ ਡਾਕਟਰੀ ਸਹਾਇਤਾ ਦਿਵਾਉਣੀ ਪਈ। ਪਿਤਾ ਸਾਗਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਵਰਿੰਦਰ ਸਿੰਘ 2017 ’ਚ ਸੀਆਰਪੀਐਫ ’ਚ ਭਰਤੀ ਹੋਇਆ ਸੀ ਅਤੇ ਮਜ਼ਬੂਤ ਤੇ ਮਿਹਨਤੀ ਹੋਣ ਕਰਕੇ 208 ਕੋਬਰਾ ਕਮਾਂਡੋ ਬਣਕੇ ਸਿਖਲਾਈ ਸਮੇਂ ਪਹਿਲਾਂ ਉੜੀਸਾ, ਮੱਧ ਪ੍ਰਦੇਸ਼ ’ਚ ਤਾਇਨਾਤ ਸੀ ਅਤੇ ਅੱਜ ਕੱਲ੍ਹ ਤਿਲੰਗਾਨਾ ’ਚ ਸੀ। ਉਹ ਦੇਸ਼ ਲਈ ਸ਼ਹੀਦ ਹੋਇਆ ਹੈ। ਉਸ ਦੀ ਮ੍ਰਿਤਕ ਦੇਹ ਸ਼ਾਮ ਤੱਕ ਲਹਿਰਾਗਾਗਾ ਪਹੁੰਚਣ ਦੀ ਆਸ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRaje tries to find ‘lost’ roots in desert state via temple runs
Next articleMilitant attacks in Pakistan witnessed a 56% jump