ਜਲੰਧਰ, ਅੱਪਰਾ, ਸਮਾਜ ਵੀਕਲੀ- ਹੈਂਡੀਕੈਪਡ ਸੇਵਾ ਸੋਸਾਇਟੀ (ਰਜ਼ਿ.) ਪੰਜਾਬ ਦੀ ਇੱਕ ਅਹਿਮ ਮੁਲਾਕਾਤ ਹਲਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਦੇ ਨਾਲ ਅਟਵਾਲ ਕਲੋਨੀ ਫਿਲੌਰ ਵਿਖੇ ਹੋਈ। ਇਸ ਮੌਕੇ ਚੇਅਰਮੈਨ ਬਲਿਹਾਰ ਸਿੰਘ ਸੰਧੀ ਤੇ ਵਾਈਸ ਪ੍ਰਧਾਨ ਅਮਨਦੀਪ ਸਿੰਘ ਦੇ ਨਾਲ ਹੋਰ ਅਹੁਦੇਦਾਰ ਵੀ ਹਾਜ਼ਰ ਹੋਏ। ਇਸ ਮੌਕੇ ਸੋਸਾਇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਕਿਹਾ ਪੰਜਾਬ ਸਰਕਾਰ ਨੇ ਦਿਵਿਆਂਗਾਂ ਲਈ ਜੋ ਵਾਅਦੇ ਕੀਤੇ ਹਨ, ਉਹ ਅਜੇ ਤੱਕ ਵੀ ਪੂਰੇ ਨਹੀਂ ਹੋਏ। ਇਸ ਮੌਕੇ ਬੋਲਦਿਆਂ ਚੇਅਰਮੈਨ ਬਲਿਹਾਰ ਸੰਧੀ ਨੇ ਕਿਹਾ ਕਿ ਸਰਕਾਰ ਨੂੰ ਦਿਵਿਆਂਗਾਂ ਦਾ ਬੱਸ ਤੇ ਰੇਲ ਦਾ ਕਿਰਾਇਆ ਵੀ ਮੁਫਤ ਕਰਨਾ ਚਾਹੀਦਾ ਹੈ।
ਇਸ ਮੌਕੇ ਉਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵਲੋਂ ਅੰਗਹੀਣਾਂ ਦੀ ਪੈਨਸ਼ਨ 3000 ਰੁਪਏ ਮਹੀਨਾ ਕੀਤੀ ਜਾਵੇ, ਇਲੈਕਟਿ੍ਰਕ ਵੀਲ ਚੇਅਰਾਂ ਦਿੱਤੀਆਂ ਜਾਣ, ਸਰਕਾਰੀ ਨੌਕਰੀਆਂ ’ਚ 6 ਪ੍ਰਤੀਸ਼ਤ ਕੋਟਾ ਰਿਜ਼ਰਵ ਕੀਤਾ ਜਾਵੇ ਤੇ ਅੰਗਹੀਣਾਂ ਦੇ ਬੱਚਿਆਂ ਦੀ ਸਰਕਾਰੀ ਤੇ ਪ੍ਰਾਈਵੇਟ ਸਕੂਲ ’ਚ ਪੜਾਈ ਮੁਫਤ ਕੀਤੀ ਜਾਵੇ। ਇਸ ਮੌਕੇ ਹਲਾ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਦਿਵਿਆਂਗਾਂ ਦੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਜਲਦ ਤੋਂ ਜਲਦ ਉਨਾਂ ਦੀਆਂ ਮੰਗਾਂ ਦਾ ਹਲ ਕਰ ਦਿੱਤਾ ਜਾਵੇਗਾ। ਇਸ ਮੌਕੇ ਨਰੇਸ਼ ਕੁਮਾਰੀ ਜਨਰਲ ਸਕੱਤਰ, ਪਾਰਸ ਨਈਅਰ, ਪਸ਼ੈੱਸ ਸਕੱਤਰ, ਇਕਵਾਕ ਸਿੰਘ ਮੁੱਖ ਸਲਹਕਾਰ, ਅਮਰਜੀਤ ਅੰਬਾ, ਦਲਵੀਰ ਕਟਾਣਾ, ਮਨਜੀਤ ਲੁਧਿਆਣਾ, ਬੂਟਾ ਰਾਮ ਫਿਲੌਰ, ਬਿੱਟੂ ਖਾਨਪਰੁ, ਵਿੱਕੀ ਨਗਰ ਤੇ ਹੋਰ ਮੈਂਬਰ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly