(ਸਮਾਜ ਵੀਕਲੀ)
1) ਸ਼ਹਿਰ ਤੇਰਾ ਮੇਰੇ ਪਿੰਡੋਂ ਪੈਂਦਾ ਬੜੀ ਦੂਰ ਨੀ,ਮਿਲਣਾ ਤਾਂ ਚਾਹੁੰਦਾ ਪਰ ਹੈਗਾ ਮਜਬੂਰ ਨੀ , ਤੂੰ ਤਾਂ ਜਾਣਦੀ ਏਂ ਮੇਰੀ ਮਜਬੂਰੀ ,ਹੁਣ ਓਲਾ ਤੈਥੋਂ ਕੀ ਰੱਖੀਏ ,,ਯਾਰ ਹੋਣਗੇ ਮਿਲਣਗੇ ਆਪੇ ਨੀਂ ਚਿੱਤ ਨੂੰ ਟਿਕਾਣੇ ਰੱਖੀਏ ।,,
2)ਝੋਨੇ ਦੀ ਟਰਾਲੀ ਜਦੋਂ ਕਰਦਾ ਸੀ ਢੇਰੀ ਨੀਂ ,ਛੇਵੀਂ ਮਿਸ ਕਾਲ ਮੈਂ ਤਾਂ ਉਦੋਂ ਵੇਖੀ ਤੇਰੀ ਨੀ,ਅਜੇ ਝੋਨਾ ਰਹਿੰਦਾ 10 ਕਿੱਲੇ ਵੱਢਣਾ, ਕੰਬਾਈਨ ਕਿਵੇਂ ਰਾਹ ‘ਚ ਡੱਕੀਏ,ਯਾਰ ਹੋਣਗੇ ਮਿਲਣਗੇ •••••••••
3) ਬਾਪੂ ਵਾਲੀ ਜਿੰਮੇਵਾਰੀ ਪੈ ਗੀ ਸਿਰ ਆਣ ਕੇ,ਤੂੰ ਆਖੇ ਖੌਰੇ ਮਿਲਦਾ ਨੀ ਜਾਣ ਕੇ, ਏਥੇ ਪਿਆਰ ਤੋਂ ਬਿਨਾਂ ਵੀ ਕਈ ਕੰਮ ਨੇ,ਨੀ ਕਿਹੜਾ ਛੱਡੀੲ ਤੇ ਰੱਖੀੲ, ਯਾਰ ਹੋਣਗੇ ••••••••
4) ਇੰਦਰ ਤਾਂ ਰਹਿੰਦਾ ਬਸ ਵਿੱਚ ਮਜਬੂਰੀਆਂ, ਖੌਰੇ ਕਾਹਤੋਂ ਲੱਗੀ ਜਾਵੇ ਪੈਣਗੀਆਂ ਦੂਰੀਆਂ, ਲੱਭ ਦੁਨੀਆਂ ਤੋਂ ਵੱਖਰਾ ਟਿਕਾਣਾ ਕੋਈ, ਨੀ ਜਿਥੇ ਆਪਾਂ ਮਿਲ ਸਕੀਏ,,ਯਾਰ ਹੋਣਗੇ •••••••
ਇੰਦਰਜੀਤ ਸਿੰਘ,ਧਰਮਕੋਟ ਮੋਗਾ
90560-00513.
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly