(ਸਮਾਜਵੀਕਲੀ)
ਗਲ਼ੀ ਗਲ਼ੀ ਵਿੱਚ ਠੇਕਾ ਦੇਸੀ ਦਾਰੂ ਦਾ ,
ਖੋਲ੍ ਦਿਆਂਗੇ ਜੇ ਸਾਡੀ ਸਰਕਾਰ ਬਣੀ .
ਹਰ ਇੱਕ ਛੜਿਆਂ ਦੇ ਲਈ ਇੱਕ ਇੱਕ ਵਹੁਟੀ ਯੂ ਪੀ ‘ਚੋਂ
ਟੋਲ੍ ਦਿਆਂਗੇ ਜੇ ਸਾਡੀ ਸਰਕਾਰ ਬਣੀ .
ਖੁੱਲ੍ ਹੋਊਗੀ ਸਭ ਨੂੰ ਪੋਸਤ ਬੀਜਣ ਦੀ ,
ਭੁੱਕੀ ਅਤੇ ਅਫੀਮ ਬਣਾਇਓ ਘਰ ਵਿੱਚ ਹੀ :
ਕਸਰ ਕੋਈ ਨਾ ਛੱਡਾਂਗੇ ਦੁੱਧ ਵਿੱਚ ਕਾਂਜੀ ,
ਘੋਲ਼ ਦਿਆਂਗੇ ਜੇ ਸਾਡੀ ਸਰਕਾਰ ਬਣੀ .
ਮੂਲ ਚੰਦ ਸ਼ਰਮਾ .
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly