ਨਿਮਰਤਾ ਨੂੰ ਕਮਜ਼ੋਰੀ ਨਾ ਬਣਨ ਦਿਓ

ਹਰਪ੍ਰੀਤ ਕੌਰ ਸੰਧੂ

ਇੱਕ ਪਾਸੜ ਨਿਮਰਤਾ ਬਹੁਤੀ ਦੇਰ ਕਾਇਮ ਨਹੀਂ ਰਹਿ ਸਕਦੀ।

ਸਦੀਵੀ ਸੱਚ ਹੈ ਕਿ ਨਿਮਰਤਾ ਇੱਕ ਬਹੁਤ ਚੰਗਾ ਗੁਣ ਹੈ।ਮਨੁੱਖ ਨੂੰ ਨਿਮਰ ਹੋਣਾ ਚਾਹੀਦਾ ਹੈ।ਕਿਸੇ ਵੀ ਗਲ ਤੇ ਭੜਕ ਜਾਣਾ ਠੀਕ ਨਹੀਂ।ਜੇਕਰ ਕੋਈ ਤੁਹਾਡੇ ਨਾਲ ਬੁਰਾ ਕਰਦਾ ਹੈ ਤਾਂ ਤੁਸੀਂ ਸਹਿਜ ਰਹੋ।ਸਮਾਂ ਉਸ ਨੂੰ ਉਸ ਦੀ ਗਲਤੀ ਦੀ ਸਜ਼ਾ ਦਏਗਾ। ਨਿਮਰ ਮਨੁੱਖ ਦੂਜਿਆਂ ਦੀ ਗੱਲ ਨੂੰ ਅਣਦੇਖਿਆ ਕਰਦਾ ਹੈ।

ਪਰ ਸੋਚਿਆ ਜਾਵੇ ਤਾਂ ਕਦੋਂ ਤਕ? ਤੁਸੀਂ ਕਿੰਨੀ ਵਾਰ ਨਿਮਰਤਾ ਨਾਲ ਵਿਹਾਰ ਕਰ ਸਕਦੇ ਹੋ?ਜੇਕਰ ਸਾਹਮਣੇ ਵਾਲਾ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਫਿਰ ਤੁਸੀਂ ਕੀ ਕਰੋਗੇ?ਕਈ ਵਾਰ ਨਿਮਰਤਾ ਨੂੰ ਸਾਡੀ ਕਮਜ਼ੋਰੀ ਸਮਝਿਆ ਜਾਣ ਲੱਗਦਾ ਹੈ।ਅੱਜ ਦੇ ਜ਼ਮਾਨੇ ਵਿਚ ਜਿੰਨੀ ਨਿਮਰਤਾ ਤੁਸੀਂ ਦਿਖਾਉਣਗੇ ਉਨ੍ਹਾਂ ਹੀ ਸਾਹਮਣੇ ਵਾਲੇ ਦਾ ਹੌਸਲਾ ਵਧਦਾ ਜਾਏਗਾ।ਜੇਕਰ ਤੁਸੀਂ ਕੁਝ ਨਹੀਂ ਕਹਿੰਦੇ ਤਾਂ ਉਹ ਬਾਰ ਬਾਰ ਉਹੀ ਹਰਕਤ ਕਰਦਾ ਹੈ।ਆਖ਼ਿਰ ਕਿਸੇ ਪਲ ਤੁਹਾਡਾ ਸਬਰ ਟੁੱਟੇਗਾ ਅਤੇ ਤੁਸੀਂ ਪ੍ਰਤੀਕਰਮ ਦਿਓਗੇ।ਬਸ ਇੱਥੇ ਤੁਹਾਡੀ ਸਾਰੀ ਨਿਮਰਤਾ ਅਣਦੇਖੀ ਕੀਤੀ ਜਾਏਗੀ ਅਤੇ ਤੁਹਾਨੂੰ ਗਲਤ ਗਰਦਾਨਿਆ ਜਾਏਗਾ।

ਕਿਸੇ ਗਲਤ ਹਰਕਤ ਨੂੰ ਸਹਿਣ ਦੀ ਵੀ ਕੋਈ ਸੀਮਾ ਹੁੰਦੀ ਹੈ। ਕੋਈ ਮੌਕਾ ਅਜਿਹਾ ਆ ਜਾਂਦਾ ਹੈ ਜਿੱਥੇ ਜੁਆਬ ਦੇਣਾ ਲਾਜ਼ਮੀ ਹੋ ਜਾਂਦਾ ਹੈ।ਜਦੋਂ ਸਾਹਮਣੇ ਵਾਲਾ ਤੁਹਾਡੀ ਚੁੱਪ ਨੂੰ ਤੁਹਾਡੀ ਕਮਜ਼ੋਰੀ ਸਮਝੇ ਤਾਂ ਤੁਹਾਨੂੰ ਆਪਣੀ ਤਾਕਤ ਦਿਖਾਉਣੀ ਪੈਂਦੀ ਹੈ।ਦਿਖਾਉਣੀ ਚਾਹੀਦੀ ਵੀ ਹੈ।

ਨਿਮਰ ਤੇ ਸਹਿਣਸ਼ੀਲ ਮਨੁੱਖ ਕਮਜ਼ੋਰ ਨਹੀਂ ਹੁੰਦਾ।ਉਸ ਦੀ ਨਿਮਰਤਾ ਉਸ ਦੀ ਤਾਕਤ ਹੁੰਦੀ ਹੈ।ਪਰ ਕਿਸੇ ਨੂੰ ਵੀ ਅਜਿਹੀ ਅਵਸਥਾ ਤਕ ਨਾ ਪਹੁੰਚਾਓ ਕਿ ਉਸ ਦੇ ਸਬਰ ਦੀ ਹੱਦ ਹੋ ਜਾਏ।ਇਕ ਨਿਮਰ ਵਿਅਕਤੀ ਜੋ ਪ੍ਰਤੀਕਰਮ ਦਿੰਦਾ ਹੈ ਉਸ ਦੀ ਤੀਬਰਤਾ ਬਹੁਤ ਜ਼ਿਆਦਾ ਹੁੰਦੀ ਹੈ।ਸਹਿਣਸ਼ੀਲਤਾ ਇੱਕ ਗੁਣ ਹੈ ਪਰ ਇਹ ਕਮਜ਼ੋਰੀ ਨਹੀਂ ਹੋਣ ਦੇਣਾ ਚਾਹੀਦਾ।

ਸਹੀ ਮੌਕੇ ਤੇ ਢੁੱਕਵਾਂ ਜੁਆਬ ਦੇਣਾ ਜ਼ਰੂਰੀ ਹੁੰਦਾ ਹੈ।

ਹਰਪ੍ਰੀਤ ਕੌਰ ਸੰਧੂ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਵਾ
Next articleਅਮੀਰ ਅਤੇ ਗਰੀਬ ਵਿੱਚ ਵਧ ਰਿਹਾ ਪਾੜਾ