ਡੀ ਐਸ ਪੀ ਰਜ਼ੇਸ਼ ਕੱਕੜ ਵੱਲੋਂ ਸੂਬੇ ਚ ਵੱਧ ਰਹੀਆਂ ਬੇਅਦਬੀਆਂ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਧਾਰਮਿਕ ਸਥਾਨਾਂ ਦੇ ਮੁਖੀਆਂ ਨਾਲ ਸਦਭਾਵਨਾ ਮੀਟਿੰਗ ਕੀਤੀ

ਡੀ ਐੱਸ ਪੀ ਸੁਲਤਾਨਪੁਰ ਲੋਧੀ ਰਾਜੇਸ਼ ਕੱਕੜ,ਐੱਸ ਐੱਚ ਓ ਜਸਪਾਲ ਸਿੰਘ ਤੇ ਹੋਰ ਵੱਖ ਵੱਖ ਗੁਰਦੁਆਰਿਆਂ, ਮੰਦਿਰਾਂ, ਮਸਜਿਦਾਂ, ਚਰਚਾਂ ਦੇ ਗ੍ਰੰਥੀ, ਪੁਜਾਰੀ, ਮੋਲਵੀਆਂ ਨਾਲ ਗੱਲਬਾਤ ਕਰਦੇ ਹੋਏ

ਹਰੇਕ ਧਾਰਮਿਕ ਸਥਾਨ ਸੀ ਸੀ ਟੀ ਵੀ ਕੈਮਰੇ ਲਗਵਾਉਣਾ ਲਾਜ਼ਮੀ

ਕਪੂਰਥਲਾ/ਸੁਲਤਾਨਪੁਰ ਲੋਧੀ (ਕੌੜਾ) – ਪੰਜਾਬ ਵਿਧਾਨ ਸਭਾ ਚੋਣਾਂ ਦੇ ਨਜ਼ਦੀਕ ਆਉਂਣ ਦੇ ਮੱਦੇਨਜ਼ਰ ਬੀਤੇ ਕੁਝ ਦਿਨਾਂ ਤੋਂ ਸੂਬੇ ਭਰ ਚ ਧਾਰਮਿਕ ਸਥਾਨਾਂ ਤੇ ਵਾਪਰ ਰਹੀਆਂ ਬੇਅਦਬੀਆਂ ਦੀਆਂ ਘਟਨਾਵਾਂ ਨੂੰ ਲੈਕੇ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਅੱਜ ਥਾਣਾ ਸੁਲਤਾਨਪੁਰ ਲੋਧੀ ਵਿਖੇ ਡੀ ਐਸ ਪੀ ਰਜ਼ੇਸ਼ ਕੱਕੜ ਦੀ ਅਗਵਾਈ ਵਿੱਚ ਇੱਕ ਮੀਟਿੰਗ ਹੋਈ। ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ ਗੁਰਦੁਆਰਿਆਂ ਦੇ ਗ੍ਰੰਥੀ ਸਿੰਘਾਂ, ਮੰਦਿਰਾਂ ਦੇ ਪੁਜਾਰੀ, ਮਸਜਿਦ ਦੇ ਮੌਲਵੀ, ਚਰਚ ਦੇ ਅਹੁਦੇਦਾਰ ਸ਼ਾਮਲ ਹੋਏ। ਡੀ ਐੱਸ ਪੀ ਕੱਕੜ ਨੇ ਗ੍ਰੰਥੀ ਸਿੰਘਾਂ, ਪੁਜਾਰੀਆਂ ਮੌਲਵੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹੈ ਵਿਧਾਨਸਭਾ ਚੋਣਾਂ ਦੇ ਨਜ਼ਦੀਕ ਆਉਂਦਿਆਂ ਕੀ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸੂਬੇ ਚ ਅਸ਼ਾਂਤੀ ਫੈਲਾਉਣ ਤੇ ਆਪਸੀ ਭਾਈਚਾਰੇ ਨੂੰ ਖੇਰੂ ਖੇਰੂ ਕਰਨਾ ਚਾਹੁੰਦੇ ਹਨ। ਜਿਸ ਨੂੰ ਆਪਾਂ ਸਾਰਿਆਂ ਨੇ ਸਹਿਯੋਗ ਨਾਲ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦੇਣਾ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਅੰਮ੍ਰਿਤਸਰ ਸਾਹਿਬ ਅਤੇ ਕਪੂਰਥਲਾ ਵਿਖੇ ਜੋ ਬੇਅਦਬੀ ਦੀ ਕੋਸ਼ਿਸ਼ ਦੀਆਂ ਮੰਦਭਾਗੀਆਂ ਘਟਨਾਵਾਂ ਹੋਈਆਂ ਹਨ। ਅਤੇ ਅੱਜ ਲੁਧਿਆਣਾ ਵਿਖੇ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਨਾ ਹੋਣ ਸਾਡਾ ਰੋਕਣਾ ਮੁੱਢਲਾ ਫਰਜ਼ ਹੈ।

ਉਨ੍ਹਾਂ ਕਿਹਾ ਕਿ ਜੇ ਕੋਈ ਵੀ ਸ਼ੱਕੀ ਵਿਅਕਤੀ ਮੰਦਿਰ, ਗੁਰਦੁਆਰਾ ਸਾਹਿਬ ਜਾ ਮਸਜਿਦ , ਚਰਚ ਦੇ ਨਜ਼ਦੀਕ ਘੁੰਮਦਾ ਦਿਖਾਈ ਦੇਵੇ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਪੁਲਿਸ ਤੁਰੰਤ ਮੌਕੇ ਤੇ ਪਹੁੰਚੇਗੀ। ਉਨ੍ਹਾਂ ਕਿਹਾ ਕਿ ਹੈ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਪੁਲਿਸ ਦਾ ਫਰਜ਼ ਹੈ ਅਤੇ ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇ ਆਪਾਂ ਸਾਰੇ ਰਲ ਕੇ ਇਕ ਦੂਜੇ ਨਾਲ ਸਹਿਯੋਗ ਕਰੀਏ। ਉਹਨਾਂ ਮੰਦਰਾਂ, ਗੁਰਦੁਆਰਾ, ਮਸਜਿਦ, ਚਰਚਾ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਜਿਨ੍ਹਾਂ ਧਾਰਮਿਕ ਸਥਾਨਾਂ ਤੇ ਹਾਲੇ ਤੱਕ ਸੀ ਸੀ ਟੀ ਵੀ ਕੈਮਰੇ ਨਹੀਂ ਲੱਗੇ ਉਹ ਜ਼ਰੂਰ ਸੀ ਸੀ ਟੀ ਵੀ ਕੈਮਰੇ ਲਗਵਾਏ ਜਾਣ ਤਾ ਕੇ ਵਾਰਦਾਤ ਕਰ ਕੇ ਨਿਕਲੇ ਸ਼ਰਾਰਤੀ ਅਨਸਰਾਂ ਨੂੰ ਜਲਦੀ ਕਾਬੂ ਕੀਤਾ ਜਾ ਸਕੇ।

ਡੀਐਸਪੀ ਕੱਕੜ ਨੇ ਕਿਹਾ ਕਿ ਦੇਖਣ ਚ ਆਉਂਦਾ ਹੈ ਕਿ ਜਿਨ੍ਹਾਂ ਧਾਰਮਿਕ ਸਥਾਨਾਂ, ਗੁਰਦੁਆਰਾ ਸਾਹਿਬ ਜਾਂ ਮੰਦਿਰਾਂ ਵਿਚ ਸੀ ਸੀ ਟੀਵੀ ਕੈਮਰੇ ਲੱਗੇ ਹੋਏ ਹਨ ਉਹ ਸਹੀ ਦੇਖ ਰੇਖ ਨਾ ਹੋਣ ਕਾਰਨ ਬੰਦ ਪਏ ਹਨ ਜਾਂ ਸ਼ੀਸ਼ਿਆਂ ਤੇ ਮਿੱਟੀ ਜਮਾਂ ਹੋ ਗਈ ਹੈ ਜਿਸ ਕਾਰਨ ਉਹ ਲੋੜ ਪੈਣ ਤੇ ਕੰਮ ਨਹੀਂ ਕਰਦੇ। ਉਨ੍ਹਾਂ ਸਾਰਿਆਂ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਗੱਲ ਦੀ ਜ਼ਰੂਰ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਥਾਂ ਤੇ ਕੋਈ ਸ਼ੱਕੀ ਵਸਤੂ ਵੀ ਦਿਖਾਈ ਦੇਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ, ਪੁਲਿਸ ਸੂਚਨਾ ਦੇਣ ਵਾਲੇ ਦਾ ਨਾਂ ਅਤੇ ਪਤਾ ਗੁਪਤ ਰੱਖੇਗੀ। ਡੀ ਅੈਸ ਪੀ ਸਾਹਿਬ ਨੇ ਕਿਹਾ ਕਿ ਮੇਰਾ ਫੋਨ 24 ਘੰਟੇ ਖੁੱਲ੍ਹਾ ਹੈ ਅਤੇ ਕੋਈ ਵੀ ਜਾਣਕਾਰੀ ਦਿਓ ਉਸ ਤੇ ਤੁਰੰਤ ਅੈਕਸ਼ਨ ਲਿਆ ਜਾਵੇਗਾ। ਇਸ ਮੌਕੇ ਅੈਸ ਐਚ ਓ ਕਬੀਰਪੁਰ ਜਸਪਾਲ ਸਿੰਘ, ਭਾਈ ਜਗੀਰ ਸਿੰਘ, ਸੁਰਿੰਦਰ ਸਿੰਘ, ਅਮਰਜੀਤ ਸਿੰਘ, ਮਹਿੰਦਰ ਸਿੰਘ, ਬਲਦੇਵ ਸਿੰਘ, ਗੁਰਮੀਤ ਸਿੰਘ, ਪ੍ਰਧਾਨ ਹਰਭਜਨ ਸਿੰਘ, ਪਰਮਜੀਤ ਸਿੰਘ, ਸੋਹਣ ਸਿੰਘ, ਰਣਜੀਤ ਸਿੰਘ, ਬਲਵੀਰ ਸਿੰਘ, ਪਰਮਜੀਤ ਸਿੰਘ, ਬਲਵੰਤ ਸਿੰਘ, ਮਾਨ ਸਿੰਘ, ਬਾਬਾ ਮਨਜੀਤ ਸਿੰਘ, ਪੰਡਿਤ ਸੰਜੇ ਸ਼ਰਮਾ, ਪੰਡਿਤ ਰਾਮਕਰਨ ਸ਼ੁਕਲਾ, ਪੰਡਿਤ ਲਛਮਣ ਪ੍ਰਸਾਦ, ਬਾਬਾ ਬਲੋਰੀ ਨਾਥ, ਮੁਸਤਾਕ ਮਸੀਹ, ਬਿਸ਼ਨ ਸਿੰਘ, ਅਬਦੁਲ ਹਮੀਦ, ਹਾਜੀ ਸ਼ਮੀਮ ਮੁਹੰਮਦ ਆਦਿ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरेल कोच फैक्टरी में 42वीं ऑल इंडिया रेलवे हॉकी महिला चैंपियशिप शुरू
Next articleਪੰਮਣ ਸਕੂਲ ਵਿੱਚ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਆਯੋਜਿਤ