ਅਸੀਂ ਮੰਗਤੇ ਨਹੀਂ ਹਾਂ

(ਸਮਾਜ ਵੀਕਲੀ)

ਜਦ ਦੌਰ ਵੋਟਾਂ ਦਾ ਆਉਂਦਾ ਹੈ,
ਹਰ ਕੋਈ ਸਾਨੂੰ ਭਰਮਾਉਂਦਾ ਹੈ।
ਜੋ ਨੇੜੇ ਨਹੀਂ ਸੀ ਲੱਗਣ ਦਿੰਦਾ,
ਅੱਜ ਆ ਕੇ ਗਲ਼ੇ ਲਗਾਉਂਦਾ ਹੈ।
ਕੋਈ ਕਹਿੰਦਾ ਆਟਾ ਦਾਲ ਫ੍ਰੀ ,
ਕੋਈ ਬਿਜਲੀ ਮੁਫ਼ਤ ਕਰਾਉਂਦਾ ਹੈ।
ਜਦ ਫ੍ਰੀ ਵਾਲ਼ੀ ਗੱਲ ਹੱਥੋਂ ਨਿਕਲੀ
ਫ਼ਿਰ ਨੋਟ ਵੰਡਣ ਤੇ ਆਉਂਦਾ ਹੈ।
ਕੋਈ ਫਿਰਦਾ ਸਾਡੇ ਫ਼ਾਰਮ ਭਰਦਾ,
ਹਜ਼ਾਰ ਰੁਪਏ ਨਾਂ ਲਗਵਾਉਂਦਾ ਹੈ।
ਆਹ ਵੀ ਮਾਫ਼ ਤੇ ਔਹ ਵੀ ਮਾਫ਼ ,
ਸਾਡੀ ਵੋਟ ਦੀ ਬੋਲੀ ਲਾਉਂਦਾ ਹੈ।
ਅਸੀਂ ਮੰਗਤੇ ਨਹੀਂ ,ਪੰਜਾਬੀ ਹਾਂ,
ਅਣਖ ਨਾਲ ਜੀਊਣਾ ਆਉਂਦਾ ਹੈ।
ਅਸੀਂ ਪੜ੍ਹਨਾ ਲਿਖਣਾ ਸਿੱਖ ਲਿਆ,
ਹਰ ਕੋਈ ਕਮਾਉਣਾ ਚਾਹੁੰਦਾ ਹੈ।
ਮੁਫ਼ਤਖੋਰੀ ਤੇ ਹੱਡਹਰਾਮੀ ਬੰਦ ਕਰੋ,
ਮਿਹਨਤ ਕਰਕੇ ਖਾਣਾ ਚਾਹੁੰਦਾ ਹੈ।
ਨਾ ਮੁਫ਼ਤ ਦੇ ਆਟਾ ਚੌਲ਼ ਚਾਹੀਦੇ,
ਨਾ ਬਿਜਲੀ ਮਾਫ਼ ਕੋਈ ਚਾਹੁੰਦਾ ਹੈ।
ਦੇਵੋ ਸਾਨੂੰ ਸਾਡੇ ਹੱਕ ਰੁਜ਼ਗਾਰਾਂ ਦੇ
ਹਰ ਕੋਈ ਕਮਾਕੇ ਖਾਣਾ ਚਾਹੁੰਦਾ ਹੈ।
ਅਸੀਂ ਮੰਗਤੇ ਨਹੀਂ ਹਾਂ, ਪੰਜਾਬੀ ਹਾਂ,
ਅਣਖ ਨਾਲ ਜੀਊਣਾ ਆਉਂਦਾ ਹੈ।

ਬਰਜਿੰਦਰ ਕੌਰ ਬਿਸਰਾਓ…
9988901324

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਮੀਆਂ
Next articleਅੱਖੀ ਡਿੱਠੀ ਬੇਅਦਬੀ