(ਸਮਾਜ ਵੀਕਲੀ)
ਅਸੀਂ ਤਾਂ ਕੁਝ ਕਮੀਆਂ ਦੇ ਮਾਰੇ
ਤਾਂਹੀਓਂ ਸਭ ਨੂੰ ਫੱਬਦੇ ਨਹੀਂ
ਸੱਚੀ ਗੱਲ ਨੂੰ ਮੂੰਹ ਤੇ ਕਹੀਏ
ਇਸੇ ਕਰਕੇ ਚੰਗੇ ਲੱਗਦੇ ਨਹੀ
ਕੁਝ ਤਾਂ ਸਾਨੂੰ ਦੇਖ ਕੇ ਆਖਣ
ਲੋਕ ਥੋਡੇ ਵਰਗੇ ਲੱਭਦੇ ਨਹੀਂ
ਜਿਹੜਾ ਆਵੇ ਸਿਰ ਨੂੰ ਚੜ ਕੇ
ਓਹਦੇ ਤੋਂ ਫਿਰ ਦਬਦੇ ਨਹੀਂ
ਘਟੀਆ ਜਿਹੀ ਚਾਲ ਨੂੰ ਚੱਲ
ਅਸੀਂ ਮਾੜੇ ਤੇ ਕਦੇ ਵਰ੍ਹਦੇ ਨਹੀਂ
ਆਪਣੀ ਹੀ ਥਾਂ ਸਿਰ ਰਹੀਏ
ਤਕੜੇ ਦਾ ਪਾਣੀ ਭਰਦੇ ਨਹੀਂ
ਮਾੜਾ ਬੋਲ ਕਿਸੇ ਨੂੰ ਕਹਿੰਦੇ ਨੀਂ
ਮਾੜੀ ਗੱਲ ਕਿਸੇ ਦੀ ਜਰਦੇ ਨਹੀਂ
“ਅਰਸ਼ਪ੍ਰੀਤ ਕੌਰ ਸਰੋਆ
ਜਲਾਲਾਬਾਦ ਪੂਰਬੀ
ਮੋਗਾ”
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly