ਪਾਕਿਸਤਾਨ ਦੇ ਹਿੰਦੂ ਮੰਦਰ ’ਚ ਭੰਨ-ਤੋੜ, 1 ਗ੍ਰਿਫ਼ਤਾਰ

ਕਰਾਚੀ (ਸਮਾਜ ਵੀਕਲੀ):  ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਸਥਿਤ ਇੱਕ ਹਿੰਦੂ ਮੰਦਰ ਵਿੱਚ ਦੇਵੀ-ਦੇਵਤੀਆਂ ਦੀਆਂ ਮੂਰਤੀਆਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਦੇਸ਼ ਵਿੱਚ ਘੱਟਗਿਣਤੀ ਭਾਈਚਾਰੇ ਦੇ ਧਾਰਮਿਕ ਸਥਾਨਾਂ ਵਿੱਚ ਭੰਨ-ਤੋੜ ਦੀ ਇਹ ਤਾਜ਼ੀ ਘਟਨਾ ਹੈ।

ਪੁਲੀਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਦੀ ਹੈ, ਜੋ ਕਰਾਚੀ ਦੇ ਪੁਰਾਣੇ ਸ਼ਹਿਰ ਨਰਾਇਣਪੁਰਾ ਦੇ ਨਰਾਇਣ ਮੰਦਰ ਵਿੱਚ ਹੋਈ। ਸੀਨੀਅਰ ਪੁਲੀਸ ਅਧਿਕਾਰੀ ਸਰਫਰਾਜ਼ ਨਵਾਜ਼ ਨੇ ਕਿਹਾ ਕਿ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਤੋੜਨ ਦੇ ਦੋਸ਼ ਵਿੱਚ ਮੁਹੰਮਦ ਵਾਲੀਦ ਸ਼ੱਬੀਰ ਨਾਮ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਮੁਕੇਸ਼ ਕੁਮਾਰ ਨਾਮ ਦੇ ਹਿੰਦੂ ਵਿਅਕਤੀ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਇਹ ਗ੍ਰਿਫ਼ਤਾਰੀ ਹੋਈ ਹੈ। ਸਿੰਧ ਦੇ ਘੱਟਗਿਣਤੀਆਂ ਮਾਮਲਿਆਂ ਦੇ ਮੰਤਰੀ ਗਿਆਨਚੰਦ ਇਸਰਾਨੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਜੈ ਮਿਸ਼ਰਾ ਦੀ ਬਰਖ਼ਾਸਤਗੀ ਲਈ ਵਿਰੋਧੀ ਧਿਰ ਨੇ ਕੀਤਾ ਮਾਰਚ
Next articleਕੋਲਕਾਤਾ ਮਿਊਂਸਿਪਲ ਚੋਣਾਂ: ਟੀਐੱਮਸੀ ਨੇ ਹੂੰਝਾ ਫੇਰਿਆ