(ਸਮਾਜ ਵੀਕਲੀ)– ਦੋ ਕੁ ਦਹਾਕੇ ਪਹਿਲਾਂ ਅਕਸਰ ਲੋਕ ਬਾਜ਼ਾਰ ਤੋਂ ਕੋਈ ਵਸਤੂ ਅਤੇ ਘਰੇਲੂ ਸਾਮਾਨ ਆਦਿ ਲਿਆਉਣ ਸਮੇਂ ਆਪਣੇ ਨਾਲ ਘਰੋਂ ਕੱਪੜੇ ਦਾ ਜਾਂ ਪਟਸਨ ਦਾ ਬਣਿਆ ਥੈਲਾ ਲੈ ਕੇ ਹੀ ਜਾਂਦੇ ਹੁੰਦੇ ਸਨ , ਪਰ ਆਧੁਨਿਕਤਾ ਦੀ ਦਿੱਖ ਅਤੇ ਦੌੜ ਵਿੱਚ ਬੰਦਾ ਐਸਾ ਖੋਅ ਗਿਆ ਕਿ ਘਰੋਂ ਨਾਲ ਥੈਲਾ ਲੈ ਕੇ ਜਾਣਾ ਹੀ ਭੁੱਲ ਗਿਆ ਅਤੇ ਥੈਲੇ ਨੂੰ ਪੁਰਾਤਨਤਾ ਨਾਲ ਜੋੜ ਕੇ ਦੇਖਣ ਲੱਗ ਪਿਆ। ਇਸ ਦਾ ਸਿੱਟਾ ਇਹ ਨਿਕਲਿਆ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਧੜਾਧੜ ਹੋਣ ਲੱਗ ਪਈ , ਪਰ ਪਲਾਸਟਿਕ ਦੇ ਲਿਫਾਫੇ ਸਾਡੇ ਵਾਤਾਵਰਣ , ਧਰਤੀ , ਸੀਵਰੇਜ ਦੀਆਂ ਨਾਲੀਆਂ , ਪਾਣੀ ਦੇ ਸੋਮਿਆਂ ਅਤੇ ਅਵਾਰਾ ਜਾਨਵਰਾਂ ਲਈ ਜੀਅ ਦਾ ਜੰਜਾਲ ਬਣਨ ਲੱਗ ਪਏ।
ਦੂਸਰਾ , ਪਲਾਸਟਿਕ ਦੇ ਲਿਫਾਫੇ ਆਦਿ ਸਿਹਤ ਪੱਖੋਂ ਵੀ ਸਹੀ ਨਹੀਂ ਸਮਝੇ ਜਾਂਦੇ ਅਤੇ ਇਨ੍ਹਾਂ ਲਿਫ਼ਾਫ਼ਿਆਂ ‘ਚ ਪਾਏ ਹੋਏ ਸਾਮਾਨ ਦੀ ਕੋਈ ਬਚਨਬੱਧਤਾ ਨਹੀਂ ਕਿ ਸਹੀ ਸਲਾਮਤ ਘਰੇ ਪੁੱਜ ਵੀ ਜਾਵੇ ਜਾਂ ਨਹੀਂ। ਜੋ ਕਿ ਪੈਸੇ ਦੇ ਨੁਕਸਾਨ ਦੇ ਨਾਲ – ਨਾਲ ਕਈ ਵਾਰ ਕਿਸੇ ਦੁਰਘਟਨਾ ਨੂੰ ਵੀ ਜਨਮ ਦੇ ਸਕਦਾ ਹੈ । ਇਸ ਲਈ ਚੰਗਾ ਇਹੋ ਹੋ ਸਕਦਾ ਹੈ ਕਿ ਅਸੀਂ ਸਾਰੀ ਜ਼ਿੰਮੇਵਾਰੀ ਸਰਕਾਰਾਂ ਜਾਂ ਦੂਸਰਿਆਂ ‘ਤੇ ਹੀ ਨਾ ਸੁੱਟ ਕੇ ਖੁਦ ਆਪ ਇਸ ਪ੍ਰਤੀ ਘੇਸਲ ਵੱਟਣੀ ਬੰਦ ਕਰ ਦੇਈਏ ਅਤੇ ਘਰੋਂ ਬਾਜ਼ਾਰ ਆਦਿ ਲਈ ਜਾਣ ਸਮੇਂ ਕੱਪੜੇ ਜਾਂ ਪਟਸਨ ਦਾ ਥੈਲਾ ਆਦਿ ਜ਼ਰੂਰ ਲੈ ਕੇ ਜਾਈਏ ਅਤੇ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਈਏ। ਇਸ ਵਿੱਚ ਹੀ ਸਾਡੀ , ਸਮਾਜ ਦੀ ਅਤੇ ਵਾਤਾਵਰਣ ਦੀ ਭਲਾਈ ਤੇ ਖ਼ੁਸ਼ਹਾਲੀ ਹੋ ਸਕਦੀ ਹੈ।
ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly