ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇੱਥੇ ਤਾਜਿਕਿਸਤਾਨ ਦੇ ਆਪਣੇ ਹਮਰੁਤਬਾ ਸਿਰੋਜੀਦੀਨ ਮੁਹਰੀਦੀਨ ਨਾਲ ਕਈ ਵਿਸ਼ਿਆਂ ’ਤੇ ਚਰਚਾ ਕੀਤੀ। ਇਨ੍ਹਾਂ ਵਿੱਚ ਅਫ਼ਗਾਨਿਸਤਾਨ ਦੀ ਮੌਜੂਦਾ ਸਥਿਤੀ ਤੋਂ ਇਲਾਵਾ ਊਰਜਾ, ਆਪਸੀ ਸੰਚਾਰ ਤੇ ਵਪਾਰਕ ਖੇਤਰ ਵਿੱਚ ਸਹਿਯੋਗ ਸ਼ਾਮਲ ਹਨ। ਸ੍ਰੀ ਜੈਸ਼ੰਕਰ ਨੇ ਗੱਲਬਾਤ ਨੂੰ ਦੋਹਾਂ ਮੁਲਕਾਂ ਲਈ ਲਾਹੇਵੰਦ ਦੱਸਦਿਆਂ ਕਿਹਾ ਕਿ ਇਸ ਦੌਰਾਨ ਕਈ ਖੇਤਰਾਂ ਵਿੱਚ ਦੁਵੱਲਾ ਸਹਿਯੋਗ ਵਧਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਸ੍ਰੀ ਮੁਹਰੀਦੀਨ ਇੱਥੇ ਭਾਰਤ-ਮੱਧ ਏਸ਼ੀਆ ਸੰਵਾਦ ਵਿੱਚ ਸ਼ਮੂਲੀਅਤ ਕਰਨ ਤੋਂ ਇਲਾਵਾ ਚਾਰ ਰੋਜ਼ਾ ਦੌਰੇ ’ਤੇ ਪੁੱਜੇ ਹੋਏ ਹਨ। ਸ੍ਰੀ ਜੈਸ਼ੰਕਰ ਨੇ ਕਿਹਾ,‘ਕੋਵਿਡ- 19 ਦੌਰਾਨ ਸਾਡਾ ਇੱਕ-ਦੂਜੇ ਨਾਲ ਸਹਿਯੋਗ ਚੰਗਾ ਰਿਹਾ। ਅਸੀਂ ਉਨ੍ਹਾਂ ਨੂੰ ਭਾਰਤ ਵਿੱਚ ਤਿਆਰ ਵੈਕਸੀਨਾਂ ਮੁਹੱਈਆ ਕਰ ਕੇ ਖੁਸ਼ ਸਾਂ ਤੇ ਹੁਣ ਅਸੀਂ ਵੈਕਸੀਨ ਸਰਟੀਫਿਕੇਟਾਂ ਨੂੰ ਮਾਨਤਾ ਮਿਲਣ ਮਗਰੋਂ ਭਾਰਤ ਤੇ ਤਜਾਕਿਸਤਾਨ ਵਿਚਕਾਰ ਯਾਤਰਾ ਲਈ ਆਸਵੰਦ ਹਾਂ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly