ਨਵੀਂ ਮੁੰਬਈ ’ਚ ਸਕੂਲ ਦੇ 16 ਵਿਦਿਆਰਥੀਆਂ ਨੂੰ ਕਰੋਨਾ

ਮੁੰਬਈ (ਸਮਾਜ ਵੀਕਲੀ):  ਨਵੀਂ ਮੁੰਬਈ ਦੇ ਘਨਸੋਲੀ ਵਿੱਚ ਸਕੂਲ ਦੇ 16 ਵਿਦਿਆਰਥੀ ਕਰੋਨਾ ਪਾਜ਼ੇਟਿਵ ਆਏ ਹਨ ਤੇ ਉਨ੍ਹਾਂ ਨੂੰ ਸਥਾਨਕ ਕੋਵਿਡ ਕੇਅਰ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ। ਨਵੀਂ ਮੁੰਬਈ ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਅੱਠਵੀਂ ਤੋਂ ਗਿਆਰਵੀਂ ਜਮਾਤ ਦੇ ਵਿਦਿਆਰਥੀ ਹਨ। ਇਨ੍ਹਾਂ ਵਿੱਚੋਂ ਇੱਕ ਵਿਦਿਆਰਥੀ ਦਾ ਪਿਤਾ 9 ਦਸੰਬਰ ਨੂੰ ਕਤਰ ਤੋਂ ਆਇਆ ਸੀ। ਉਹ ਘਨਸੋਲੀ ਦੇ ਗੋਥੀਵਲੀ ਵਿਖੇ ਪਰਿਵਾਰ ਨਾਲ ਰਹਿੰਦਾ ਹੈ ਅਤੇ ਉਸ ਦਾ ਕੋਵਿਡ-19 ਟੈਸਟ ਨੈਗੇਟਿਵ ਆਇਆ ਸੀ ਪਰ ਜਦੋਂ ਉਸ ਦੇ ਪਰਿਵਾਰ ਦੀ ਜਾਂਚ ਕੀਤੀ ਗਈ ਤਾਂ ਸਕੂਲ ਵਿੱਚ 11ਵੀਂ ਜਮਾਤ ਵਿੱਚ ਪੜ੍ਹਦਾ ਉਸਦਾ ਪੁੱਤਰ ਪਾਜ਼ੇਟਿਵ ਨਿਕਲਿਆ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਸ਼ੇਤਕਰੀ ਸਿੱਖਿਆ ਸੰਸਥਾ ਦੇ ਸਾਰੇ ਵਿਦਿਆਰਥੀਆਂ ਦੀ ਜਾਂਚ ਕੀਤੀ ਗਈ ਅਤੇ ਹੁਣ ਤੱਕ 16 ਵਿਦਿਆਰਥੀਆਂ ਦੇ ਕਰੋਨ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਟਰੀਨਾ ਕੈਫ਼ ਚੌਂਕੇ ਚੜ੍ਹੀ, ਵਿੱਕੀ ਤਾਰੀਫ਼ ਕਰਦਾ ਨਹੀਂ ਥੱਕਦਾ
Next articleਹੁਸ਼ਿਆਰਪੁਰ: ਸਰਹੱਦ ਟੱਪਣ ਦੀ ‘ਗਲਤੀ’ ਦੀ ਕੀਮਤ ਬੱਚੇ ਨੇ 7 ਸਾਲ ਕੈਦ ਕੱਟ ਕੇ ਚੁਕਾਈ