ਦਿੱਲੀ ਦੇ ਮੋਰਚਿਆਂ ਤੋਂ ਤੁਰੇ ਕਿਸਾਨਾਂ ਦੇ ਕਾਫ਼ਲਿਆਂ ਕਾਰਨ ਲੱਗੇ ਜਾਮ

ਨਵੀਂ ਦਿੱਲੀ (ਸਮਾਜ ਵੀਕਲੀ): ਸੰਯੁਕਤ ਕਿਸਾਨ ਮੋਰਚੇ ਵੱਲੋਂ ਫਤਹਿ ਮਾਰਚ ਅੱਜ ਅਰਦਾਸ ਕਰਨ ਮਗਰੋਂ ਦਿੱਲੀ ਦੇ ਮੋਰਚਿਆਂ ਤੋਂ ਸ਼ੁਰੂ ਹੋਇਆ ਤੇ ਕੌਮੀ ਸ਼ਾਹਰਾਹ ਨੰਬਰ-1 ਉਪਰ ਜਾਮ ਲੱਗ ਗਿਆ। ਹਰਿਆਣਾ ਦੇ ਕਿਸਾਨਾਂ ਵੱਲੋਂ ਕਾਫ਼ਲਿਆਂ ਦਾ ਸਨਮਾਨ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ ਤੇ ਪੰਜਾਬ ਵਾਸੀ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ। ਕੇਐੱਮਪੀ ਚੌਕ ਉਪਰ ਰਾਈ ਕਸਬੇ ਵਾਲੇ ਪਾਸੇ ਹਰਿਆਣਵੀਆਂ ਨੇ ਨਾਅਰੇਬਾਜ਼ੀ ਕਰਦੇ ਹੋਏ ਕਿਹਾ, ‘ਵੱਡੇ ਭਰਾ ਪੰਜਾਬ ਦਾ ਧੰਨਵਾਦ’, ‘ਹਮ ਜੰਗ ਜਿੱਤ ਕੇ ਚੱਲੇ ਹੈਂ’ ਕਿਸਾਨ ਕਾਫ਼ਲਿਆਂ ਦੀਆਂ ਗੱਡੀਆਂ ਵਿੱਚ ਬੈਠੇ ਕਿਸਾਨਾਂ ਨੂੰ ਲੱਡੂ ਵੰਡੇ ਗਏ।

ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਕਿਸਾਨ‌ ਅੰਦੋਲਨ ਨੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਦਿਖਾ ਦਿੱਤਾ ਹੈ ਕਿ ਉਨ੍ਹਾਂ ਦੀਆਂ ਮਾਰੂ ਨੀਤੀਆਂ ਦਾ ਡਟਵਾਂ ਵਿਰੋਧ ਕਰਨ ਵਾਲੇ ਅਜੇ ਵੀ ਦੇਸ਼ ਵਿੱਚ ਹਨ। ਕਾਰਪੋਰੇਟ ਆਪਣੀਆਂ ਨੀਤੀਆਂ ਨੂੰ ਧੱਕੇ ਨਾਲ ਸਰਕਾਰਾਂ ਲਾਗੂ ਨਹੀਂ ਕਰਵਾ ਸਕਦੀਆਂ। ਹਰਿਆਣਾ ਦੇ ਸਿੱਖ ਭਾਈਚਾਰੇ ਨੇ ਬੜਖਾਲਸਾ ਦੀ ਯਾਦਗਾਰ ਕੋਲ ਕਿਸਾਨ ਕਾਫ਼ਲਿਆਂ ਦਾ ਸ਼ਾਨਦਾਰ ਸਵਾਗਤ ਕੀਤਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਲਾਜ਼ਮਾਂ ਦੀ ਪੈਨਸ਼ਨ ਬਹਾਲੀ ’ਤੇ ਵਿਚਾਰ ਕਰਾਂਗੇ: ਚੰਨੀ
Next articleਚੰਡੀਗੜ੍ਹ: ਕਿਸਾਨ ਅੰਦੋਲਨ ਨੂੰ ਸਮਰਪਿਤ 18ਵਾਂ ਗੁਰਸ਼ਰਨ ਸਿੰਘ ਨਾਟ ਉਤਸਵ ਅੱਜ ਤੋਂ, ਸ਼ਾਮ 6 ਵਜੇ ਹੋਵੇਗਾ ਨਾਟਕ ‘ਏਦਾਂ ਤਾਂ ਫਿਰ ਏਦਾਂ ਹੀ ਸਹੀ’ ਦਾ ਮੰਚਨ