(ਸਮਾਜ ਵੀਕਲੀ)
ਤੂੰ ਤਾਂ ਰਾਜਿਆ ਰਾਜ ਕਰੇਂਦਿਆ
ਸੋਨੇ ਦੀ ਛਤਰੀ ਤਾਣ ਲਈ .
ਸਭਨਾਂ ਨੂੰ ਰਹਿਣ ਲਈ ਛੱਤ ਮਿਲੇ
ਅਤੇ ਰੱਜਵੀਂ ਰੋਟੀ ਖਾਣ ਲਈ .
ਪਹਿਨਣ ਲਈ ਤਿੰਨ ਕੁ ਕੱਪੜੇ ਵੀ
ਤੇ ਮਿਲੇ ਸੁਰੱਖਿਆ ਤਨ ਮਨ ਦੀ ,
ਦੁੱਖਾਂ ਵਿੱਚ ਪ੍ਸਾਸ਼ਨ ਨਾਲ਼ ਖੜੇ੍
ਹੋਣ ਸਾਧਨ ਮਨ ਪਰਚਾਣ ਲਈ .
ਅਸੀਂ ਤੇਰੀਆਂ ਗੱਲਾਂ ਦੇ ਵਿੱਚ ਆ ਕੇ
ਤੈਨੂੰ ਆਪੇ ਤਖ਼ਤ ਬਿਠਾਇਆ ਸੀ
ਤੈਨੂੰ ਸਾਡੇ ਦੁੱਖ ਦੀ ਸਾਰ ਨਹੀਂ
ਅਸੀਂ ਤੇਰੇ ਦਿਲ ਦੀ ਜਾਣ ਲਈ .
ਤੈਨੂੰ ਸਿੱਧੇ ਰਾਹ ‘ਤੇ ਲਿਆਉਂਣ ਲਈ
ਅਸੀਂ ਦਿਲੋ ਦਿਮਾਗ਼ ‘ਚ ਠਾਣੀ ਹੈ ,
ਅਸਲੀ ਜੀਣਾਂ ਹੁੰਦੈ ਉਸ ਦਾ ਹੀ
ਜੀਹਨੇ ਹੱਸ ਕੇ ਜ਼ਿੰਦਗ਼ੀ ਮਾਣ ਲਈ .
ਮੂਲ ਚੰਦ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly