ਪੈਂਤੀ “ਪੰਜਾਬ ਦੇ ਨਾਮ”

ਲਖਵਿੰਦਰ ਸਿੰਘ

(ਸਮਾਜ ਵੀਕਲੀ)

ੳ- ਉਤਸ਼ਾਹ ਪੰਜਾਬੀ ਮਾਂ ਬੋਲੀ ਦਾ, ਫਿਰ ਤੋਂ ਜਗਾ ਦਿਓ।
ਅ- ਅਸਹਿ ਹੋਏ ਭੁੱਲਣਾ ਮਾਂ ਬੋਲੀ ਨੂੰ, ਐਸੀ ਚੇਟਕ ਲਾ ਦਿਓ।
ੲ- ਇੱਕਜੁੱਟ ਹੋ ਮਾਂ ਬੋਲੀ ਨੂੰ, ਫਿਰ ਤੋਂ ਗੀਤਾਂ ਵਿੱਚ ਗਾ ਦਿਓ।
ਸ- ਸਹਿਜੇ ਸਹਿਜੇ ਬੱਚਿਆ ਨੂੰ ਮਾਂ ਬੋਲੀ ਦਾ, ਮਹੱਤਵ ਸਮਝਾ ਦਿਓ।
ਹ- ਹੱਸਮੁਖ ਹੋ ਜਾਣੇ ਇਹ ਚਿਹਰੇ, ਮਾਂ ਬੋਲੀ ਦਾ ਰੰਗ ਚੜ੍ਹਾ ਦਿਓ।
ਕ- ਕਹਾਣੀ ਜੁਝਾਰੂ ਯੋਧਿਆਂ ਦੀ, ਮਾਂ ਬੋਲੀ ਵਿੱਚ ਸੁਣਾ ਦਿਓ।
ਖ- ਖਤਰੇ ਵਿੱਚ ਨਾ ਕਿਧਰੇ, ਸਾਡੀ ਮਾਂ ਬੋਲੀ ਨੂੰ ਪਾ ਦਿਓ।
ਗ- ਗੌਰ ਨਾਲ ਮਾਂ ਬੋਲੀ ਦੇ, ਕੰਨੇ ਮੁਕਤੇ ਸਹੀ ਜਗ੍ਹਾ ਟਿਕਾ ਦਿਓ।
ਘ- ਘਰ ਵਿੱਚ ਖੁੱਲ ਕੇ ਬੱਚਿਆ ਨੂੰ , ਮਾਂ ਬੋਲੀ ਬੋਲਣ ਲਾ ਦਿਓ।
ਙ- ਙਣਨਾਂ ਮਾਂ ਬੋਲੀ ਦੀ ਪੈਂਤੀ, ਇਹ ਪੈਂਤੀ ਨਾ ਭੁਲਾ ਦਿਓ।
ਚ- ਚੰਗਿਆੜੀ ਮੋਹ ਦੀ ਮਾਂ ਬੋਲੀ ਲਈ, ਸਭ ਵਿੱਚ ਜਗਾ ਦਿਓ।
ਛ- ਛੱਡਣਾ ਨਹੀਂ ਇਹ ਜਜ਼ਬਾ ਮਾਂ ਬੋਲੀ ਲਈ, ਅੰਦਰ ਵਸਾ ਦਿਓ।
ਜ- ਜੁਗਨੂੰ ਵਾਂਗੂ ਟਿਮਕਣ ਸਾਡੀ ਪਿਆਰੀ ਮਾਂ ਬੋਲੀ ਨੂੰ ਲਾ ਦਿਓ।
ਝ- ਝਿਜਕਣ ਨਾਂ, ਉਹ ਬੋਲਣ ਮਾਂ ਬੋਲੀ ਐਸਾ ਪਾਠ ਪੜ੍ਹਾ ਦਿਓ।
ਞ- ਞਤਨ ਕਰੋ ਮਾਂ ਬੋਲੀ ਲਈ, ਨਾ ਦਿਲ ਚੋਂ ਵਿਸਾਰ ਦਿਓ।
ਟ- ਟਾਹਣੀ ਪੱਤੇ ਤੇ ਜੜ੍ਹ ਮਾਂ ਬੋਲੀ ਦੀ ਮਜ਼ਬੂਤ ਬਣਾ ਦਿਓ।
ਠ- ਠੋਕਰਾਂ ਖਾਵੇ ਕੌਮ ਦੱਸਿਓ ਜਰੂਰ, ਮਾਂ ਬੋਲੀ ਨਾ ਠੁਕਰਾ ਦਿਓ।
ਡ- ਡਟ ਜਾਓ ਮਾਂ ਬੋਲੀ ਦੇ ਹੱਕ ਵਿੱਚ, ਨਾ ਅੱਖੋਂ ਉਹਲੇ ਹੋਣ ਦਿਓ।
ਢ- ਢੋਲ ਨਗਾਰੇ ਮਾਂ ਬੋਲੀ ਦੇ, ਸਾਰੇ ਜੱਗ ਵਿੱਚ ਵਜਾ ਦਿਓ।
ਣ- ਣਾਮ ਪਿਆਰੀ ਮਾਂ ਬੋਲੀ ਦਾ ਅੰਬਰੀਂ ਰੁਸ਼ਨਾ ਦਿਓ।
ਤ- ਤਕਲੀਫ਼ ਹੋਏ ਜੇ ਰੁਸੇ ਮਾਂ ਬੋਲੀ, ਐਸਾ ਅਹਿਸਾਸ ਉਗਾ ਦਿਓ।
ਥ- ਥਾਪ ਹਿੰਮਤ ਦੀ ਭਰਲੋ ਮਾਂ ਬੋਲੀ ਲਈ, ਨਾ ਢੇਰੀ ਢਾਹ ਦਿਓ।
ਦ- ਦਸਤੂਰ ਕੀ ਸਾਡੀ ਮਾਂ ਬੋਲੀ ਦਾ, ਸਭ ਨੂੰ ਜਾਂਚ ਕਰਾ ਦਿਓ।
ਧ- ਧਰਤ ਤੋਂ ਲੈ ਅਸਮਾਨ ਆਖੀਰੀ, ਮਾਂ ਬੋਲੀ ਚਮਕਾ ਦਿਓ।
ਨ- ਨਕਸ਼ੇ ਉਲੀਕੇ ਜੋ ਮਾਂ ਬੋਲੀ ਦੇ, ਉਹ ਬੱਚਿਆਂ ਨੂੰ ਰਟਾ ਦਿਓ।
ਪ- ਪਰਤ ਗੂੜੀ ਇਸ ਮਾਂ ਬੋਲੀ ਦੀ, ਤਨ ਮਨ ਤੇ ਚੜ੍ਹਾ ਦਿਓ।
ਫ- ਫਤਹਿ ਜਰੂਰੀ ਮਾਂ ਬੋਲੀ ਦੀ, ਨਾ ਪਿੱਠ ਲਗਵਾ ਦਿਓ।
ਬ- ਬਹੁਮੁੱਲੀ ਮਾਂ ਬੋਲੀ ਸਾਡੀ, ਪੜ੍ਹਣ ਸਭ ਨੂੰ ਲਾ ਦਿਓ।
ਭ- ਭਲਾ ਮੰਗ ਮਾਂ ਬੋਲੀ ਲਈ, ਮਾੜੇ ਇਰਾਦਿਆਂ ਤੋਂ ਬਚਾ ਦਿਓ।
ਮ- ਮਹਾਨ ਹੈ ਪਿਆਰੀ ਮਾਂ ਬੋਲੀ, ਉੱਥੇ ਤਖਤਾਂ ਤੇ ਬੈਠਾ ਦਿਓ।
ਯ- ਯੋਧੇ ਬਣ ਮਾਂ ਬੋਲੀ ਦੇ, ਮਾਣ ਇਸਦਾ ਹੋਰ ਵਧਾ ਦਿਓ।
ਰ- ਰੱਖ ਸਤਿਕਾਰ ਮਾਂ ਬੋਲੀ ਲਈ ਅੰਦਰ, ਸਿਰ ਝੁਕਾ ਦਿਓ।
ਲ- ਲਹਿਰ ਚਲਾ ਕੇ ਮਾਂ ਬੋਲੀ ਦੀ, ਇੱਕ ਕ੍ਰਾਂਤੀ ਲਿਆ ਦਿਓ।
ਵ- ਵੰਸ਼ ਹੁੰਦੇ ਮਾਂ ਬੋਲੀ ਨਾਲ, ਇਹ ਵੰਸ਼ ਨੂੰ ਅਨੰਤ ਕਰਾ ਦਿਓ।
ੜ- ੜਾੜਿ ਤੋਂ ਬਚ, ਮਾਂ ਬੋਲੀ ਨੂੰ ਨੰਬਰ ਪਹਿਲਾ ਦਵਾ ਦਿਓ।

ਲਖਵਿੰਦਰ ਸਿੰਘ
ਪਿੰਡ- ਬੜੀ
98760-17911

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੇਰ-ਏ-ਪੰਜਾਬ
Next articleਮਿੱਠ – ਬੋਲੜੇ ਤੇ ਸਕਾਰਾਤਮਕਤਾ ਦੇ ਧਾਰਨੀ : ਸ੍ਰੀ ਰਮੇਸ਼ ਕੁਮਾਰ ਧੀਮਾਨ ਜੀ