ਕੌਮੀ ਸਿੱਖਿਆ ਨੀਤੀ ਖ਼ਿਲਾਫ਼ ਸੂਬਾ ਪੱਧਰੀ ਰੋਸ ਧਰਨਾ

ਚੰਡੀਗੜ੍ਹ (ਸਮਾਜ ਵੀਕਲੀ): ਆਲ ਇੰਡੀਆ ਸੇਵ ਐਜੂਕੇਸ਼ਨ ਕਮੇਟੀ (ਏਆਈਐੱਸਈਸੀ) ਵੱਲੋਂ ‘ਕੌਮੀ ਸਿੱਖਿਆ ਨੀਤੀ-2020’ ਖਿਲਾਫ਼ ਦੇਸ਼ ਭਰ ਦੀਆਂ ਸੂਬਾ ਰਾਜਧਾਨੀਆਂ ਵਿੱਚ ਰੋਸ ਧਰਨਿਆਂ ਦੇ ਸੱਦੇ ਤਹਿਤ ਚੰਡੀਗੜ੍ਹ ਦੇ ਸੈਕਟਰ 25 ਵਿੱਚ ਰੋਸ ਧਰਨਾ ਦਿੱਤਾ ਗਿਆ। ਕਮੇਟੀ ਦੇ ਆਗੂਆਂ ਨੇ ਉਕਤ ਸਿੱਖਿਆ ਨੀਤੀ ਨੂੰ ਲੋਕ ਵਿਰੋਧੀ ਤੇ ਸਿੱਖਿਆ ਵਿਰੋਧੀ ਗਰਦਾਨਦੇ ਹੋਏ ਇਸ ਨੂੰ ਕਾਰਪੋਰੇਟ ਪੱਖੀ ਦੱਸਿਆ। ਦੇਸ਼ਵਿਆਪੀ ਅੰਦੋਲਨ ਦੇ ਇੱਕ ਹਿੱਸੇ ਵਜੋਂ ਉਕਤ ਕਮੇਟੀ ਦੇ ਆਗੂਆਂ ਵੱਲੋਂ ਧਰਨੇ ਦੌਰਾਨ ਇੱਕ ਡੈਪੂਟੇਸ਼ਨ ਟੀਮ ਨੇ ਪੰਜਾਬ ਦੇ ਰਾਜਪਾਲ ਦੇ ਨਾਂ ਮੰਗ ਪੱਤਰ ਵੀ ਸੌਂਪਿਆ।

ਏਆਈਐੱਸਈਸੀ, ਪੰਜਾਬ ਚੈਪਟਰ ਦੇ ਕਨਵੀਨਰ ਅਮਿੰਦਰਪਾਲ ਸਿੰਘ, ਸਿੱਖਿਆ ਸ਼ਾਸਤਰੀ ਜਤਿੰਦਰਪਾਲ ਸਿੰਘ, ਨਿਰੰਜਨ ਸਿੰਘ ਕੰਗ, ਸੁਖਦੇਵ ਸਿੰਘ ਤੇ ਰਾਮ ਕੁਮਾਰ ਨੇ ਕਿਹਾ ਕਿ ਕਮੇਟੀ ਮੰਗ ਕਰਦੀ ਹੈ ਕਿ ਲੋਕ ਵਿਰੋਧੀ, ਸਿੱਖਿਆ ਵਿਰੋਧੀ ਤੇ ਕਾਰਪੋਰੇਟ ਪੱਖੀ ਕੌਮੀ ਸਿੱਖਿਆ ਨੀਤੀ-2020 ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾਵੇ। ਬੁਲਾਰਿਆਂ ਨੇ ਸਿੱਖਿਆ ਸੰਸਥਾਵਾਂ ਦੀ ਖੁਦ-ਮੁਖ਼ਤਿਆਰੀ ਅਤੇ ਅਧਿਆਪਕਾਂ-ਵਿਦਿਆਰਥੀਆਂ ਤੇ ਨਾਨ-ਟੀਚਿੰਗ ਸਟਾਫ਼ ਦੇ ਜਮਹੂਰੀ ਹੱਕਾਂ ਉਤੇ ਹਮਲੇ ਬੰਦ ਕਰਨ ਦੀ ਮੰਗ ਵੀ ਰੱਖੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਵਰਕੌਮ ਹੁਣ ਕਿਵੇਂ ਭਰੇਗਾ ਕਰੋੜਾਂ ਦੇ ਘਾਟੇ ਦਾ ਖੱਪਾ
Next articleOmicron variant may change course of Covid-19 pandemic: WHO chief