ਕਪੂਰਥਲਾ (ਕੌੜਾ)- ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਦੇ 66 ਵੇਂ ਪ੍ਰੀ ਨਿਰਵਾਨ ਦਿਵਸ ਦੇ ਸੰਬੰਧ ਵਿੱਚ ਇੱਕ ਸਮਾਗਮ ਸਲਵਿੰਦਰ ਸਿੰਘ ਤੇ ਸੁਖਦੇਵ ਸਿੰਘ ਬੂਲਪੁਰ ਦੀ ਅਗਵਾਈ ਹੇਠ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਬਾਮਸੇਫ਼ ਦੇ ਪ੍ਰਧਾਨ ਕੁਸ਼ਲ ਕੁਮਾਰ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਰਾਕੇਸ਼ ਕੁਮਾਰ ਕਪੂਰਥਲਾ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਬਾਮਸ਼ੇਫ ਦੇ ਪ੍ਰਧਾਨ ਕੁਸ਼ਲ ਕੁਮਾਰ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ,ਬਾਬਾ ਸਾਹਿਬ ਜੀ ਦੇ ਜੀਵਨ ਸੰਗਰਸ਼ ਬਾਰੇ ਲੋਕਾਂ ਨੂੰ ਜਾਗ੍ਰਿਤ ਕੀਤਾ। ਉਹਨਾਂ ਨੇ ਕਿਹਾ ਕਿ ਹਮੇਸ਼ਾ ਸਘੰਰਸ਼ ਕਰੋ । ਬੱਚਿਆਂ ਨੂੰ ਵਿੱਦਿਆ ਦਾ ਗਹਿਣਾ ਦੇ ਕੇ ਸਮਾਜ ਵਿੱਚ ਇੱਕ ਚੰਗੇ ਇਨਸਾਨ ਬਣਾਉ।ਇਸ ਤੋਂ ਇਲਾਵਾ ਇਸ ਦੌਰਾਨ ਰਾਕੇਸ਼ ਕੁਮਾਰ ਕਪੂਰਥਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਤੇ ਲੋਕਾਂ ਨੂੰ ਬਾਬਾ ਸਾਹਿਬ ਦੁਆਰਾ ਦਰਸਾਏ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਤੇ ਮਿਸ਼ਨ ਅੰਬੇਡਕਰ ਯੂਥ ਕਲਬ ਬੂਲਪੁਰ ਦਾ ਗਠਨ ਕੀਤਾ ਗਿਆ ਜਿਸ ਵਿੱਚ ਸਰਵਸੰਮਤੀ ਨਾਲ ਪ੍ਰਭਜੋਤ ਸਿੰਘ ਨੂੰ ਪ੍ਰਧਾਨ, ਪ੍ਰਿੰਸ ਨੂੰ ਮੀਤ ਪ੍ਰਧਾਨ,ਰਾਜੂ,ਦਿਲਪ੍ਰੀਤ,ਅਮਰਜੀਤ ,ਸਾਹਿਲ ,ਜਸ਼ਨ,ਜਸਕਰਨ,ਆਦਿ ਨੂੰ ਮੈਂਬਰ ਚੁਣਿਆ ਗਿਆ।ਇਸ ਮੌਕੇ ਤੇ
ਹੰਸ ਰਾਜ , ਸੁਮਨ ਰਾਏ,ਸ਼ਿਵਾ ਸ਼ਕਤੀ, ਸਰਪੰਚ ਲੇਖਰਾਜ,ਜਗਜੀਤ ਸਿੰਘ, ਡਾ. ਰਾਜ ਕੁਮਾਰ ,ਰਾਕੇਸ਼ ਕੁਮਾਰ,ਪ੍ਰਭਜੋਤ ਸਿੰਘ, ,ਪ੍ਰਿੰਸ , ਰਾਜੂ ਭਾਈ, ਦਲਜੀਤ ਸਿੰਘ ਚੰਦੀ ਕਲਾਥ ਹਾਊਸ ਵਾਲੇ ਤੇ ਸਾਰੇ ਨਗਰ ਨਿਵਾਸੀ ਆਦਿ ਹਾਜ਼ਰ ਸਨ।ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਦੇ 66 ਵੇਂ ਪ੍ਰੀ ਨਿਰਵਾਨ ਦਿਵਸ ਸੰਬੰਧੀ ਸਮਾਗਮ ਕਰਵਾਇਆ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly