ਜਲੰਧਰ (ਮਹਿੰਦਰ ਰਾਮ ਫੁੱਗਲਾਣਾ)- ਜਲੰਧਰ ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਦੇ ਅਹੁਦੇਦਾਰਾਂ ਤੇ ਸ਼ਰਧਾਲੂਆਂ ਵੱਲੋਂ ਡਾ. ਅੰਬੇਡਕਰ ਚੌਕ ਜਲੰਧਰ ਵਿਖੇ ਡਾ. ਅੰਬੇਡਕਰ ਜੀ ਨੂੰ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਹ ਸ਼ਰਧਾਂਜਲੀਆਂ ਡਾ. ਅੰਬੇਡਕਰ ਜੀ ਦੇ 66ਵੇਂ ਪ੍ਰੀ ਨਿਰਵਾਣ ਦਿਵਸ ਮੌਕੇ ਅਰਪਿਤ ਕੀਤੀਆਂ ਗਈਆਂ। ਇਸ ਮੌਕੇ ਐਡਵੋਕੇਟ ਹਰਭਜਨ ਸਾਂਪਲਾ ਨੰਬਰਦਾਰ ਰੂਪ ਲਾਲ, ਲਹਿੰਬਰ ਰਾਮ ਬੰਗੜ, ਲਾਲ ਚੰਦ ਸਾਂਪਲਾ, ਮਾਸਟਰ ਰਾਮ ਲਾਲ, ਲੈਕਚਰਾਰ ਚਮਨ ਲਾਲ ਸਾਂਪਲਾ, ਡਾ ਸੰਦੀਪ ਮਹਿਮੀ, ਹੁਸਨ ਲਾਲ ਬੋਧ,ਪ੍ਰਿੰਸੀਪਲ ਪਰਮਜੀਤ ਜੱਸਲ, ਸੁਰਿੰਦਰ ਕੁਮਾਰ ਬੋਧ ਤੇ ਹੋਰ ਆਗੂ ਹਾਜ਼ਰ ਸਨ। ਇਸ ਮੌਕੇ ਸਾਰੇ ਆਗੂਆਂ ਨੇ ਆਖਿਆ ਕਿ ਬਾਵਾ ਸਾਹਿਬ ਜੀ ਵਿਸ਼ਵ ਰਤਨ ਸਨ ਜਿਨ੍ਹਾਂ ਨੇ ਗ਼ਰੀਬਾਂ, ਮਜ਼ਲੂਮਾਂ ,ਨਾਰੀ ਜਾਤੀ, ਲਤਾੜੇ ਲੋਕਾਂ ਲਈ ਸੰਘਰਸ਼ ਕਰਕੇ ਬਰਾਬਰਤਾ ਦੇ ਅਧਿਕਾਰ ਲੈ ਕੇ ਦਿੱਤੇ। ਆਗੂਆਂ ਨੇ ਕਿਹਾ ਕਿ ਬਾਬਾ ਸਾਹਿਬ ਨੇ ਬੁੱਧ ਧਰਮ ਦੀ ਲਹਿਰ ਨੂੰ ਪੂਰੇ ਭਾਰਤ ਅਤੇ ਸੰਸਾਰ ਵਿੱਚ ਫੈਲਾਇਆ। ਆਗੂਆਂ ਨੇ ਆਖਿਆ ਕਿ ਬਾਬਾ ਸਾਹਿਬ ਦੀ ਵਿਚਾਰਧਾਰਾ ਗ੍ਰਹਿਣ ਕਰਨੀ ਚਾਹੀਦੀ ਹੈ ਜੇਕਰ ਸੰਸਾਰ ਵਿਚ ਬਰਾਬਰਤਾ ਦਾ ਸਮਾਜ ਸਿਰਜਣਾ ਹੈ। ਇਸ ਮੌਕੇ ਬੁੱਧ ਬੰਦਨਾ, ਤ੍ਰੀਸ਼ਰਣ ਤੇ ਪੰਚਸ਼ੀਲ ਦੇ ਪਾਠ ਪੜ੍ਹੇ ਗਏ ਅਤੇ ਬਾਬਾ ਸਾਹਿਬ ਨੂੰ ਨਿੱਘੀਆਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ।