ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਅੰਤ੍ਰਿਗ ਕਮੇਟੀ ਦੇ ਮੈਂਬਰ ਜੱਥੇਦਾਰ ਜਰਨੈਲ ਸਿੰਘ ਡੋਗਰਾਵਾਲ ਇਸ ਮੌਕੇ ਤੇ ਉਨ੍ਹਾਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਵਿਚ ਸੀਸ ਨਵਾਇਆ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤਪ ਅਸਥਾਨ ਭੌਰਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੇ ਨਾਲ ਹੀ ਉਨ੍ਹਾਂ ਗੁਰੂ ਸਾਹਿਬ ਵੱਲੋਂ ਆਪਣੇ ਹਸਤ ਕਮਲਾਂ ਦੇ ਨਾਲ ਲਗਾਈ ਗਈ ਬੇਰੀ ਰੁੱਖ ਦੇ ਦਰਸ਼ਨ ਵੀ ਕੀਤੇ। ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪੁੱਜਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤ੍ਰਿਗ ਕਮੇਟੀ ਦੇ ਨਵਨਿਯੁਕਤ ਮੈਂਬਰ ਜਰਨੈਲ ਸਿੰਘ ਡੋਗਰਾਂਵਾਲ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਤੇ ਓਹਨਾ ਕਿਹਾ ਕਿ ਮੈ ਵਡਿਆਂ ਭਾਗਾਂ ਵਾਲਾ ਹਾਂ ਕਿ ਮੈਨੂੰ ਗੁਰੂਦਵਾਰਾ ਪ੍ਰਬੰਦਕ ਕਮੇਟੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਹਨਾ ਕਿਹਾ ਕੀ ਜਿਸ ਤਰਾਂ ਗੁਰੂਦਵਾਰਾ ਪ੍ਰਬੰਦਕ ਕਮੇਟੀ ਦਿੱਲੀ ਵਿਖ਼ੇ ਕਿਸਾਨ ਧਰਨਿਆ ਤੇ ਬੈਠੇ ਹਨ ਓਥੇ ਵੀ ਸ਼੍ਰੋਮਣੀ ਕਮੇਟੀ ਵੱਲੋ 24 ਘੰਟੇ ਲੰਗਰ ਦਾ ਪ੍ਰਬੰਧ ਰਿਹਾ ਹੈ ਅਤੇ ਓਹਨਾ ਕਿਹਾ ਕੀ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖ਼ੇ 550 ਸਾਲਾ ਤੇ ਜੋ ਗੁਰੂਦਵਾਰਾ ਸਾਹਿਬ ਦੇ ਕਾਰਜ ਆਰੰਭੇ ਸਨ। ਉਹ ਜਲਦੀ ਹੀ ਪੂਰੇ ਕੀਤੇ ਜਾਣਗੇ। ਇਸ ਮੌਕੇ ਤੇ ਬੀਬੀ ਭਜਨ ਕੌਰ. ਕੈਪਟਨ ਹਰਮਿੰਦਰ ਸਿੰਘ,ਦਵਿੰਦਰ ਸਿੰਘ ਢੱਪਈ, ਸੁਰਜੀਤ ਸਿੰਘ ਢਿੱਲੋਂ, ਹਰਜੀਤ ਸਿੰਘ ਵਾਲੀਆ, ਸੁਖਦੇਵ ਸਿੰਘ ਕਾਦੂਪੁਰ, ਜਗਜੀਤ ਸਿੰਘ, ਜਥੇਦਾਰ ਰੁੜਾ ਸਿੰਘ, ਅਤੇ ਹੋਰ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly