ਪੰਜਾਬੀ ਭੁੱਲ ਗਈ

ਸੁਖਚੈਨ ਸਿੰਘ, ਠੱਠੀ ਭਾਈ

(ਸਮਾਜ ਵੀਕਲੀ)

ਦਾਣੇ ਛੱਲੀ ਦੇ ਪੌਪ ਕੌਰਨ ਹੋ ਗਏ
ਪੰਜਾਬੀ ਭੁੱਲ ਅੰਗਰੇਜ਼ੀ ਵਿੱਚ ਖੋ ਗਏ
ਕਾਪੀ ਦਿਆਂ ਵਰਕਿਆਂ ਤੇ ਚੌਲ ਖਾਂਦੇ ਸੀ
ਉਹ ਹੁਣ ਸੁਨਣੇ ਨੂੰ ਰਾਈਸ ਹੋ ਗਏ।
ਮੱਖਣ ਮੱਖਣ ਕਹਿੰਦੇ ਨਾ ਜ਼ੁਬਾਨ ਥੱਕਦੀ
ਅੱਜ ਦੀ ਪਨੀਰੀ ਬਟਰ ਬਾਈਟ ਦੱਸਦੀ
ਤੰਦੂਰੀ ਰੋਟੀ ਆਖ ਖਾਂਦੇ ਸੀ ਬੜੇ ਸ਼ੌਕ ਨਾਲ
ਨਾਨ ਨਾਨ ਆਖ ਕੇ ਜ਼ਬਾਨ ਘਸ ਗਈ।
ਭਰੀ ਹੁੰਦੀ ਸੀ ਪਤੀਲੀ ਖੇਤ ਮਾਰੂ ਚਾਹ ਦੀ
ਹੁਣ ਆਂਵਦੀ ਆਵਾਜ਼, ਬਲੈਕ ਟੀ ਭਰਾ ਜੀ
ਖੰਡ ਖੰਡ ਆਖਦੇ ਸੀ ਸਾਰੇ ਜਾਣੇ ਜੀ
ਹੁਣ ਕਹਿਣ ਸ਼ੂਗਰ ਬਹੁਤੇ ਸਿਆਣੇ ਜੀ।
ਪੋਤੜੇ ਸੀ ਲਾਉਂਦੀਆਂ ਨਿਆਣਿਆਂ ਦੇ ਬੀਬੀਆਂ
ਹੁਣ ਲਾਉਣ ਡੈਪਰ ਲੈ ਲੈ ਕਚੀਚੀਆਂ
ਫੋਟੋ ਖਿੱਚ ਪਾਉਣ ਨਵੀਂ ਐਫ਼ ਬੀ ਦੇ ਉੱਤੇ
ਅੰਗਰੇਜ਼ੀ ਵਿੱਚ ਸਾਰੇ ਸੈਲਫੀ ਨੇ ਕਹਿੰਦੇ।
ਪਹਿਲੇ ਲੋਕ ਪਾਉਂਦੇ ਕੁੜਤੇ ਪਜਾਮੇ ਜੀ
ਹੁਣ ਪੈਟਾਂ ਪੂੰਟਾਂ ਦੀ ਹਨੇਰੀ ਝੁੱਲਗੀI
ਸੁਖਚੈਨ, ਕਲ਼ਮ ਫ਼ੜ ਲਿਖੀ ਚੱਲ ਸੱਚ ਤੂੰ
ਹੋਈ ਸ਼ੁਰੂ ਅੰਗਰੇਜ਼ੀ ਤੇ ਪੰਜਾਬੀ ਭੁੱਲਗੀ।

ਸੁਖਚੈਨ ਸਿੰਘ, ਠੱਠੀ ਭਾਈ
00971527632924

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਨੁੱਖੀ ਯਾਤਰਾ – ਆਦਿ ਤੋਂ ਅੰਤ ਤੱਕ
Next articleਹਾਕੀ ਖੇਡ ਨੂੰ ਪ੍ਰਫੁਲਤ ਕਰਨ ਲਈ ਵੱਡੇ ਯਤਨਾਂ ਦੀ ਲੋੜ-ਸੁਰਜੀਤ ਸਿੰਘ ਟਿੱਬਾ