ਪਾਣੀ

ਵੀਨਾ ਬਟਾਲਵੀ

(ਸਮਾਜ ਵੀਕਲੀ)

ਪਾਣੀ ਬਿਨ ਮੁੱਕ ਜਾਣੀ, ਬੰਦੇ ਜਿੰਦਗਾਨੀ ਤੇਰੀ ,
ਸਾਹਾਂ ਦੀ ਏ ਡੋਰ ਕੱਚੀ , ਇੱਕ ਦਿਨ ਟੁੱਟਣੀ।

ਪਿਤਾ ਵਾਂਗ ਪਾਣੀ ਬਣੇ, ਸੌਖ ਦਾ ਸਬੱਬ ਸਦਾ,
ਸਦਾ ਨਹੀਂ ਰਹਿਣੀ ਸੌਖ, ਇੱਕ ਦਿਨ ਮੁੱਕਣੀ।

ਡੂੰਘੇ ਕਰ ਬੋਰ ਬੰਦੇ, ਧਰਤੀ ਦੀ ਹਿੱਕ ਪਾੜੀ,
ਧੜਕਣ ਧਰਤੀ ਦੀ , ਇੱਕ ਦਿਨ ਰੁੱਕਣੀ।

ਮੀਂਹ ਵਾਲਾ ਪਾਣੀ ਸਾਂਭ, ਕਰਕੇ ਸੰਭਾਲ ਇਦ੍ਹੀ,
ਧਰਤ ਨੂੰ ਤਰ ਕਰ , ਇੱਕ ਦਿਨ ਸੁੱਕਣੀ।

ਵੀਨਾ ਬਟਾਲਵੀ (ਪੰਜਾਬੀ ਅਧਿਆਪਕਾ)
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਖਦਾਈ ਖਬਰ – ਪ੍ਰੋ. ਗੁਰਨਾਮ ਸਿੰਘ ਮੁਕਤਸਰ ਅਕਾਲ ਚਲਾਣਾ ਕਰ ਗਏ
Next articleਵਿਧਾਨ ਸਭਾ ਚੋਣਾਂ ਨੇਡ਼ੇ ਤੇ ਨੇਤਾਵਾਂ ਦੇ ਵੱਖ ਵੱਖ ਮੁਕਾਬਲੇ