(ਸਮਾਜ ਵੀਕਲੀ)
ਸਤਿਕਾਰਯੋਗ ਨਵਜੋਤ ਸਿੰਘ ਸਿੱਧੂ ਜੀ , ਬੀਤੇ ਕਈ ਮਹੀਨਿਆਂ ਤੋਂ ਤੁਸੀਂ ਆਪਣੇ ਟਵਿੱਟਰ ਅਤੇ ਪ੍ਰੈਸ ਕਾਨਫਰੰਸ ਜ਼ਰੀਏ ਵੱਡੇ ਨਸ਼ਾ ਤਸਕਰਾਂ ਖਿਲਾਫ ਮੋਰਚਾ ਖੋਲਿਆ ਹੋਇਆ ਹੈ ਤੇ ਤੁਸੀਂ ਆਪਣੀ ਸਰਕਾਰ ਤੇ ਦਿਨ ਰਾਤ ਨੱਕ ਵਿਚ ਦਮ ਕਰ ਰਹੇ ਹੋ ਕਿ STF ਦੀ ਰਿਪੋਰਟ ਜਨਤਕ ਕਰੋ !
ਮੈਂ ਤੁਹਾਡੇ ਇਸ ਫ਼ੈਸਲੇ ਨਾਲ 101% ਸਹਿਮਤ ਹੈ , ਹਜ਼ਾਰਾਂ ਘਰਾਂ ਵਿੱਚ ਨਸ਼ੇ ਤੇ ਮਾਵਾਂ ਦੇ ਪੁੱਤ ਲਗਾਕੇ ਲਾਸ਼ਾਂ ਵਿਛਾਉਣ ਵਾਲਿਆਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ !
ਪਰ … ਇਹ ਸਭ ਤਾਂ ਭੂਤਕਾਲ ਵਿਚ ਬੀਤ ਚੁੱਕਾ ਹੈ , ਕੀ ਤੁਸੀਂ ਅੱਜ ਆਪਣੀ ਸਰਕਾਰ ਦੀ ਜ਼ਿੰਮੇਵਾਰੀ ਲੈ ਸਕਦੇ ਹੋ ਕਿ ਉਹ ਨਸ਼ਾ ਨਹੀਂ ਵਿਕਾ ਰਹੀ , ਕੀ ਅੱਜ ਪੰਜਾਬ ਵਿੱਚ ਨਸ਼ਾ ਨਹੀਂ ਵਿਕ ਰਿਹਾ ???
ਕੀ ਤੁਸੀਂ ਆਪਣੇ ਵਿਧਾਇਕ , ਸਾਬਕਾ ਅਤੇ ਮੌਜੂਦਾ ਕੈਬਨਿਟ ਮੰਤਰੀਆਂ ਦੀ ਜ਼ਿੰਮੇਵਾਰੀ ਲੈ ਸਕਦੇ ਕਿ ਉਨ੍ਹਾਂ ਦੇ ਇਲਾਕੇ ਵਿੱਚ ਨਸ਼ਾ ਨਹੀਂ ਵਿਕ ਰਿਹਾ ????
ਅੱਜ ਬਹੁਤ ਪਿੰਡ ਏੰਦਾ ਦੇ ਨੇ ਜਿੱਥੇ ਚਿੱਟਾ ਸ਼ਰੇਆਮ ਵਿਕ ਰਿਹਾ ਹੈ , ਕਿਸੇ ਵੱਡੇ ਤੋਂ ਵੱਡੇ ਪੁਲਿਸ ਅਧਿਕਾਰੀਆਂ ਵੱਲੋਂ ਨਸ਼ੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ , ਜਦੋਂ ਕਦੇ ਕੋਈ ਇਸ ਖ਼ਿਲਾਫ਼ ਮੋਰਚਾ ਖੋਲਦਾ ਹੈ ਤਾਂ ਤੁਹਾਡੇ ਲੀਡਰ ਝੂਠੇ ਪਰਚੇ ਪਵਾ ਦਿੰਦੇ ਨੇ , ਕੁੱਟਣ ਮਾਰਨ ਦੀਆਂ ਧਮਕੀਆਂ ਦੇਣ ਲਗਦੇ , ਕੁੱਟਮਾਰ ਵੀ ਕਰਦੇ ਨੇ , ਕਿਸੇ ਨੂੰ ਆਪਣੀ ਆਵਾਜ਼ ਸੁਨਾਉਣ ਲਈ ਕੋਠੇ ਤੇ ਚੜ੍ਹ ਕੇ ਉੱਚੀ ਉੱਚੀ ਚੀਕ ਕੇ ਸੋਸ਼ਲ ਮੀਡੀਆ ਤੇ ਬੋਲਣਾ ਪੈਂਦਾਂ ਹੈ … ਚਿੱਟਾ ਚਿੱਟਾ ਚਿੱਟਾ … ਦਿਨੇ ਵੀ ਚਿੱਟਾ , ਰਾਤ ਵੀ ਚਿੱਟਾ , ਸਵੇਰ ਵੀ ਚਿੱਟਾ , ਸ਼ਾਮ ਵੀ ਚਿੱਟਾ ਅਜਿਹੀ ਵੀਡੀਓ ਬੀਤੇ ਕੁਝ ਦਿਨਾਂ ਪਹਿਲਾਂ ਆਮ ਹੀ ਵਾਇਰਲ ਹੋਈ ਸੀ !
ਅੱਜ ਵੀ ਨਸ਼ੇ/ਚਿੱਟੇ ਦੇ ਨਾਲ ਮਾਵਾਂ ਦੇ ਪੁੱਤ ਓਵੇਂ ਹੀ ਮਰ ਰਹੇ ਨੇ ਜਿਵੇਂ ਅਕਾਲੀ ਦਲ ਸਰਕਾਰ ਵੇਲੇ ਮਰ ਰਹੇ ਸੀ … ਫ਼ੇਰ ਆਪਣਿਆਂ ਖਿਲਾਫ ਕਿਉਂ ਨਹੀਂ ਕੁਝ ਬੋਲਿਆ ਜਾ ਰਿਹਾ ???
ਫ਼ੇਰ ਇਸਦਾ ਮਤਲਬ ਤਾਂ ਇਹ ਹੋਇਆ ਕਿ ਤੁਸੀਂ ਸਿਰਫ ਅਕਾਲੀ ਦਲ ਦਾ ਨੁਕਸਾਨ ਕਰਕੇ ਆਪਣੀ ਸੱਤਾ ਹਾਸਲ ਕਰਨ ਲਈ ਇਹ ਸਭ ਰਹੇ ਹੋ , ਜੇ ਤੁਸੀਂ ਵਾਕਿਆ ਹੀ ਨਸ਼ੇ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋ ਤਾਂ ਆਪਣੀ ਸਰਕਾਰ ਸਮੇਂ ਵਿਕਦਾ ਸ਼ਰੇਆਮ ਨਸ਼ਾ ਤੁਹਾਨੂੰ ਕਿਉਂ ਨਹੀਂ ਦਿਖਾਈ ਦੇ ਰਿਹਾ ?????
ਏਥੋਂ ਹੀ ਸੰਸਾਰ ਨੂੰ ਕਲੀਅਰ ਹੁੰਦਾ ਹੈ ਕਿ ਤੁਸੀਂ “ਆਪਣਿਆਂ ਦੀਆਂ ਕੱਛ ‘ਚ ਤੇ ਦੂਜਿਆਂ ਦੀਆਂ ਹੱਥ ‘ਚ” ਚੁੱਕੀ ਫਿਰਦੇ ਹੋ !
ਜੋਰਾ ਸਿੰਘ ਬਨੂੰੜ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly