ਪੈਸੇ ਦੀ ਖੇਡ

davinder kaur

(ਸਮਾਜ ਵੀਕਲੀ) – ਬਿਨਾਂ ਪੈਸਾ ਗੁਜ਼ਾਰਾ ਕਿਸੇ ਦਾ ਨਹੀਂ ਹੁੰਦਾ। ਪਰ ਪੈਸਾ ਦਿਮਾਗ਼ ਨੂੰ ਚੜ੍ਹ ਜਾਵੇ ਤਾਂ ਨਤੀਜੇ ਭਿਆਨਕ ਹੋ ਜਾਂਦੇ ਹਨ। ਰਿਸ਼ਤੇ ਵੀ ਤਿੜਕ ਜਾਂਦੇ ਹਨ। ਰਿਸ਼ਤਿਆਂ ਦੀਆਂ ਭਾਵਨਾਵਾਂ ਲੀਰੋ ਲੀਰ ਹੋ ਜਾਂਦੀਆਂ ਹਨ। ਪੈਸੇ ਦੀ ਕਮੀ ਵਿਚ ਬਹੁਤ ਲੋਕ ਖੁਸ਼ ਦੇਖੇ ਗਏ , ਪਰ ਜ਼ਿਆਦਾ ਪੈਸੇ ਵਾਲੇ ਲੋਕ ਹਮੇਸ਼ਾ ਦੁਖੀ ਦੇਖੇ ਗਏ ।ਪੈਸੇ ਕਮਾਉਣ ਦੀ ਭੱਜ ਦੌੜ ਵਿੱਚ ਪਰਿਵਾਰ ਖ਼ਤਮ ਹੋ ਜਾਂਦੇ ਹਨ। ਪਿਆਰ ਨਹੀਂ ਰਹਿੰਦਾ। ਪੈਸੇ ਕਮਾਉਣ ਦੀ ਭੱਜ ਦੌੜ ਕਰਕੇ ਪਰਿਵਾਰ ਲਈ ਸਮਾਂ ਨਹੀਂ ਰਹਿੰਦਾ। ਉਸ ਪੈਸੇ ਦਾ ਕੋਈ ਫ਼ਾਇਦਾ ਨਹੀਂ ਹੈ ।ਪਰਿਵਾਰਾਂ ਤੇ ਸਮਾਜ ਵਿੱਚ ਪੈਸੇ ਤੇ ਜਾਇਦਾਦ ਨਾਲ ਬਹੁਤ ਸਮੱਸਿਆ ਪੈਦਾ ਹੋ ਰਹੀਆਂ ਹਨ। ਇੱਕ ਸੱਚ ਇਹ ਵੀ ਹੈ ਕਿ ਪੈਸੇ ਨਾਲ ਇੱਜ਼ਤ ਮਿਲਦੀ ਹੈ ।ਪਰ ਪੈਸੇ ਪਿੱਛੇ ਆਪਣਿਆਂ ਨੂੰ ਤੰਗ ਪਰੇਸ਼ਾਨ ਕਰਨਾ ਕਿੰਨਾ ਕੁ ਜਾਇਜ਼ ਹੈ।ਬੇਇੱਜ਼ਤੀ ਬਰਦਾਸ਼ਤ ਕਰਨੀ ਔਖੀ ਹੋ ਜਾਂਦੀ ਹੈ। ਸੋਸ਼ਲ ਮੀਡੀਆ ਅਤੇ ਪਰਿਵਾਰਾਂ ਦੇ ਟੁੱਟਣ ਦੀਆਂ ਖ਼ਬਰਾਂ ਆਮ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ।ਮਾਪਿਆਂ ਦੀ ਜਾਇਦਾਦ ਤੇ ਹੱਕ ਰੱਖਣਾ ਤੇ ਜਾਇਦਾਦ ਪਾਉਣ ਲਈ ਮਾਪਿਆਂ ਦੀ ਬੇਕਦਰੀ ਕਰਨੀ ਕਿੰਨੀ ਕੁ ਸਹੀ ਹੈ??? ਪੈਸਾ ਕਿੰਨਾ ਮਰਜ਼ੀ ਹੋਏ ਮਾਪਿਆਂ ਬਿਨਾਂ ਜ਼ਿੰਦਗੀ ਵਿੱਚ ਸਕੂਨ ਨਹੀਂ ਮਿਲਦਾ। ਜਿਨ੍ਹਾਂ ਬੱਚਿਆਂ ਤੇ ਮਾਪੇ ਫ਼ਖ਼ਰ ਮਹਿਸੂਸ
ਕਰਦੇ ਹਨ, ਉਨ੍ਹਾਂ ਮਾਪਿਆਂ ਦੀ ਬੇਕਦਰੀ ਸਿਰਫ ਪੈਸੇ ਕਰਕੇ ਹੀ ਹੁੰਦੀ ਹੈ ।ਪੈਸੇ ਕਰਕੇ ਮਾਪਿਆਂ ਦਾ ਖ਼ਰਚਾ ਬੋਝ ਲੱਗਣ ਲੱਗ ਪੈਂਦਾ ਹੈ। ਮਾਪੇ ਦਰਿਆ ਕੰਢੇ ਰੁੱਖ ਵਾਂਗ ਹਨ, ਕਦੋਂ ਵਹਿ ਜਾਣ ਪਤਾ ਹੀ ਨਹੀਂ ਚਲਦਾ।
ਪੈਸਾ ਕਰਕੇ ਮਾਪਿਆਂ ਤੇ ਬੱਚਿਆਂ ਵਿੱਚ ਨਫ਼ਰਤ ਦੀ ਦੀਵਾਰ ਖੜ੍ਹੀ ਹੋ ਜਾਂਦੀ ਹੈ। ਮਾਪੇ ਕਦੇ ਬੱਚਿਆਂ ਨੂੰ ਪੈਸੇ ਪਿੱਛੇ ਤਰਸਾਉਂਦੇ ,ਫਿਰ ਬੱਚਿਆਂ ਲਈ ਮਾਪੇ ਕਿਉਂ ਬੋਝ ???ਮਾਪਿਆਂ ਦੀ ਜਾਇਦਾਦ ਬਣਾਈ ਹੈ ਬੱਚਿਆਂ ਲਈ ਹੁੰਦੀ ਹੈ ।ਪਰ ਬੁਢਾਪੇ ਦਾ ਸਹਾਰਾ ਪੈਸਾ ਤੇ ਜਾਇਦਾਦ ਦੀ ਹੁੰਦੀ ਹੈ। ਜੇਕਰ ਮਾਪੇ ਸਾਰੀ ਜਾਇਦਾਦ ਬੱਚਿਆਂ ਦੇ ਨਾਮ ਲਗਵਾਉਂਦੇ ਹਨ ,ਤਾਂ ਬੱਚੇ ਸਾਂਭਣ ਲਈ ਇਨਕਾਰ ਕਰ ਦਿੰਦੇ ਹਨ। ਬੱਚੇ ਦੂਰ ਚਲੇ ਜਾਂਦੇ ਹਨ। ਜੇ ਦੇ ਦਿੰਦੇ ਹਨ ਤਾਂ ਵੀ ਬੱਚੇ ਦੂਰ ਚਲੇ ਜਾਂਦੇ ਹਨ। ਮੁਸੀਬਤ ਪੈਸੇ ਦੀ ਦੋਨੋਂ ਪਾਸੇ ਹੀ ਹੁੰਦੀ ਹੈ ।ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਸਿਰਫ ਜਾਇਦਾਦ ਤੇ ਪੈਸਾ ਚਾਹੀਦਾ ਮਾਪਿਆਂ ਦੀ ਦੇਖਭਾਲ ਨਹੀਂ ਕਰਨੀ। ਪੈਸਾ ਬਹੁਤ ਕੁਝ ਹੈ ਪਰ ਮਾਪਿਆਂ ਦੀ ਜਗ੍ਹਾ ਨਹੀਂ ਲੈ ਸਕਦਾ। ਮਾਪੇ ਭੁੱਖੇ ਰਹਿ ਕੇ ਬੱਚਿਆਂ ਦੀਆਂ ਖਵਾਹਿਸ਼ਾਂ ਪੂਰੀਆਂ ਕਰਦੇ ਹਨ।ਫਿਰ ਬੱਚੇ ਕਿਉਂ ਬੇਕਦਰੀ ਕਰਦੇ ਹਨ। ਇਹ ਹਰ ਘਰ ਦੀ ਕਹਾਣੀ ਹੈ। ਬਜ਼ੁਰਗਾਂ ਦੀ ਦੇਖਭਾਲ ਲਈ ਕਾਨੂੰਨ ਵੀ ਬਣਿਆ ਹੈ, ਪਰ ਉਹ ਕਾਨੂੰਨ ਕਿਸ ਕੰਮ ਦਾ ਜਿਸ ਨੂੰ ਲਾਗੂ ਤਾਂ ਕੀਤਾ ਪਰ ਅਮਲ ਨਹੀਂ। ਪੈਸੇ ਪਿੱਛੇ ਮਾਪਿਆਂ ਤੋਂ ਦੂਰ ਨਾ ਜਾਵੇ।ਪੈਸਾ ਬਹੁਤ ਕੁਝ ਹੈ ,ਪਰ ਆਪਣਿਆਂ ਦੇ ਸਾਹਮਣੇ ਪੈਸਾ ਕੁਝ ਵੀ ਨਹੀਂ। ਕਾਰਵਾਈ ਇਕੱਲੇ ਪੁੱਤ ਤੇ ਨਹੀਂ ਨੂੰਹ ਤੇ ਵੀ ਹੋਣੀ ਚਾਹੀਦੀ ਹੈ। ਨੂੰਹ ਤੇ ਉਸ ਦੇ ਮਾਪੇ ਹੀ ਜਾਇਦਾਦ ਲਈ ਉਕਸਾਉਂਦੇ ਹਨ। ਪੁੱਤ ਦੇ ਮੋਢੇ ਤੇ ਡਾਂਗ ਰੱਖ ਕੇ ਚਲਾਈ ਜਾਂਦੀ ਹੈ । ਪੁੱਤ ਬਹੁਤ ਘੱਟ ਜਾਇਦਾਦ ਦੀ ਮੰਗ ਕਰਦਾ ਹੈ ।ਪਰ ਨੂੰਹਾ ਬਹੁਤ ਜ਼ਿਆਦਾ ਮੰਗ ਕਰਦੀਆਂ ਹਨ।ਬੁੱਢੇ ਸੱਸ ਸਹੁਰੇ ਨੂੰ ਬਿਮਾਰ ਹੋਣ ਤੇ ਖੇਖਣ ਕਰਦੇ ਦੱਸਦੀਆਂ ਹਨ, ਤੇ ਦਵਾਈ ਤੇ ਪੈਸੇ ਦੀ ਫਜ਼ੂਲ ਖ਼ਰਚੀ ਦੱਸਦੀਆਂ ਹਨ । ਆਪਣੇ ਮਾਂ ਬਾਪ ਲਈ ਸਭ ਕੁਝ ਕਰਦੀਆਂ ਹਨ। ਪੁੱਤ ਨਾਲੋਂ ਜ਼ਿਆਦਾ ਨੂੰਹ ਤੇ ਕਾਰਵਾਈ ਹੋਣੀ ਚਾਹੀਦੀ ਹੈ।ਮੈਂ ਆਖਰ ਤੇ ਇਹੀ ਕਹਾਂਗੀ ਪੈਸੇ ਨੂੰ ਆਪਣਾ ਗੁਲਾਮ ਰੱਖੋ ਨਾ ਕਿ ਪੈਸੇ ਦੇ ਗ਼ੁਲਾਮ ਬਣੋ।ਪੈਸਾ ਸਭ ਕੁਝ ਹੈ ,ਪਰ ਮਾਂ ਬਾਪ ਤੋਂ ਵੱਧ ਨਹੀਂ।

ਦਵਿੰਦਰ ਕੌਰ

                                                                                     ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ https://play.google.com/store/apps/details?id=in.yourhost.samajweekly

 

Previous articleਭਾਰਤ ਦੀ ਸਥਿਤੀ
Next articleਸੋਹਨ ਲਾਲ ਬਣੇ ਅੰਬੇਡਕਰ ਭਵਨ ਟਰੱਸਟ ਦੇ ਨਵੇਂ ਚੇਅਰਮੈਨ