ਗੱਲਾ ਘਰ ਘਰ ਹੋਇਆ ਕਰਨਗੀਆਂ..

ਡਾ. ਲਵਪ੍ਰੀਤ ਕੌਰ ਜਵੰਦਾ

(ਸਮਾਜ ਵੀਕਲੀ)

ਲੈ ਕੇ ਵੋਟਾਂ ਕਰਨ ਹਾਕਮ ਧੱਕੇ ,
ਤੇਰੇ‘ਮਨ ਕੀ ਬਾਤ’ ਨੂੰ ਸੁਣ-ਸੁਣ ਅੱਕੇ,
ਨੀ ਦਿੱਲੀਏ ਤੈਨੂੰ ਸਮਝਾਇਆ ਸੀ ,
ਤੇਰੇ ਬਰੂਹੀਂ ਡੇਰੇ ਲਗਣੇ ਫੇਰ ਪੱਕੇ।
ਕਾਲੇ ਕਨੂੰਨ ਰੱਦ ਨਾ ਹੋਏ ਜਦ ਤਾਈਂ,
ਇਥੇ ਹੀ ਦੇਗੇ ਚੜਨੇ ਪੱਕੇ,
ਏਥੇ ਹੀ ਫੇਰ ਬਣਨੇ ਪੱਕੇ ਚੁੱਲ੍ਹੇ,
ਏਥੇ ਹੀ ਦਾਲਾਂ ਕੜਨਗੀਆ,
ਸਾਡੇ ਸਬਰ ਸਿਦਕ ਤੋਂ,
ਸਰਕਾਰਾਂ ਡਰਿਆ ਕਰਨ ਗੀਆ।

ਕਿਸਾਨ ਮੋਰਚਾ ਉੱਠਿਆ ਸੀ ਇੱਕ,
ਗੱਲਾਂ ਘਰ ਘਰ ਹੋਇਆ ਕਰਨਗੀਆਂ,

ਆਪਣੇ ਖੇਤੀ ਅਸੀ ਹਲ੍ਹ ਵਾਹੁਣੇ,
ਨਹੀਂ ਸਰਮਾਏਦਾਰ ਲਿਆਉਣੇ ।
‘ਤਿੰਨ ਕਾਨੂੰਨ’ ਅਸੀ ਨਹੀ ਚਾਹੇ,
ਸਾਰਾ ਦੇਸ਼ ਤੂੰ ਵੇਚਣ ਤੇ ਲਾਏ।
ਲੁੱਟਿਆ ਤੇਰੇ ਯਾਰਾ ਰੱਲ ਕੇ,
ਫੇਰ ਤੂੰ ਦੱਲਿਆਂ ਓਹ ਵਿਦੇਸ਼ੀ ਭਜਾਏ।
ਅਸੀ ਜੇ ਬਹਿ ਗਏ ਚੁੱਪ ਕਰਕੇ,
ਤਾਂ ਸਾਡੀਆਂ ਨਸਲਾਂ ਲੇਖੇ ਭਰਨਗੀਆਂ,
ਸਾਡੇ ਸਬਰ ਸਿਦਕ ਤੋਂ,
ਸਰਕਾਰਾਂ ਡਰਿਆ ਕਰਨ ਗੀਆ।

ਕਿਸਾਨ ਮੋਰਚਾ ਉੱਠਿਆ ਸੀ ਇੱਕ,
ਗੱਲਾਂ ਘਰ ਘਰ ਹੋਇਆ ਕਰਨਗੀਆਂ

ਪਾਰਾ ਡਿੱਗਿਆ ਹੌਸਲੇ ਵੱਧਦੇ,
ਜਜ਼ਬੇ ਦੇਖ ਪੰਜਾਬੀ ਮਰਦ ਦਲੇਰਾਂ ਦੇ
ਬਾਬੇ ਆਖਣ ਕੁਝ ਨ੍ਹੀ ਹੁੰਦਾ
ਗੁਰੂ ਗੋਬਿੰਦ ਸਿੰਘ ਦੀਆਂ ਸਭ ਮੇਹਰਾਂ ਨੇ,
ਸਾਰੇ ਤੇਰੇ ਜੁਲਮ ਜਰ ਲਏ,
ਜਿਗਰੇ ਦੇਖ ਪੰਜਾਬੀ ਸ਼ੇਰਾਂ ਦੇ।
ਜੌ ਕੁਝ ਮਰਜੀ ਹੁਣ ਹੋਜੇ ਦਿੱਲੀਏ
ਫੌਜਾਂ ਇਹ ਨਹੀਂ ਹਰਨਗੀਆਂ,
ਸਾਡੇ ਸਬਰ ਸਿਦਕ ਤੋਂ,
ਸਰਕਾਰਾਂ ਡਰਿਆ ਕਰਨ ਗੀਆ।

ਕਿਸਾਨ ਮੋਰਚਾ ਉੱਠਿਆ ਸੀ ਇੱਕ,
ਗੱਲਾਂ ਘਰ ਘਰ ਹੋਇਆ ਕਰਨਗੀਆਂ

ਕੀਤਾ ਸੀ ਪ੍ਰਚਾਰ ਜੋ ਉਲਟਾ ,
ਸੋਚ ਨੂੰ ਹੁਣ ਉਹ ਅੱਜ ਨਾਪਣਗੇ
ਗੱਭਰੂ ਸਾਡੇ ਚੜ ਗਏ ਵਲੈਤੀ ,
ਕੁਝ ਚਿੱਟੇ ਦੀ ਭੇਟ ਆਖਣਗੇ।
ਜਿਹੜੇ ‘ਉੜਤਾ’ ਪੰਜਾਬ ਕਹਿ ਭੰਡਦੇ ਸੀ,
ਹੁਣ ਚੜ੍ਹਦੀ ਕਲਾ, ਜਿੱਤ ਗਿਆ ਆਖਣਗੇ,
ਬੁਲੰਦ ਹੌਸਲੇ ਦੇਖ ਅਸਾਡੇ,
ਨੀਚ ਰੂਹਾਂ ਅੰਦਰੋਂ ਡਰਨਗੀਆਂ
ਸਾਡੇ ਸਬਰ ਸਿਦਕ ਤੋਂ,
ਸਰਕਾਰਾਂ ਡਰਿਆ ਕਰਨ ਗੀਆ।

ਕਿਸਾਨ ਮੋਰਚਾ ਉੱਠਿਆ ਸੀ ਇੱਕ,
ਗੱਲਾਂ ਘਰ ਘਰ ਹੋਇਆ ਕਰਨਗੀਆਂ

ਪੁੱਛਿਆ ਕਿਸੇ ਜਦ ਬੇਬੇ ਤਾਂਈ
ਤੂੰ ਕਾਸਨੂੰ ਮਾਂ ਇਸ ਉਮਰੇ ਧਰਨੇ ਵਿੱਚ ਆਈ?
‘ਉਮਰ ਨਹੀਂ ਪੁੱਤ ਸ਼ੇਰਾ ਸਾਡੀ ਹਿੰਮਤ ਦੇਖ,
ਅਸੀਂ ਖੁੱਸਣ ਨਹੀਂ ਦੇਣੇ ਬੰਦਾਂ ਸਿੰਘ ਦੇ ਖੇਤ,
ਜਿੰਨੀ ਦੇਰ ਮੋਦੀ ਨਹੀਂ ਮੰਨਦਾ,
ਇਹ ਬੁੱਢੀਆਂ ਹੱਡੀਆਂ ਇੱਥੇ ਹੀ ਠਰਨਗੀਆ
ਸਾਡੇ ਹੌਸਲਿਆਂ ਦੀਆਂ ਮੇਰੇ ਪੁੱਤਰਾ,
ਵਾਰਾਂ ਤੁਰਿਆ ਕਰਨਗੀਆਂ।
ਸਾਡੇ ਸਬਰ ਸਿਦਕ ਤੋਂ,
ਸਰਕਾਰਾਂ ਡਰਿਆ ਕਰਨ ਗੀਆ।

ਕਿਸਾਨ ਮੋਰਚਾ ਉੱਠਿਆ ਸੀ ਇੱਕ,
ਗੱਲਾਂ ਘਰ ਘਰ ਹੋਇਆ ਕਰਨਗੀਆਂ

ਇਤਿਹਾਸ ਕਹਿੰਦੇ ਖੁੱਦ ਨੂੰ ਦੁਹਰਾਉਂਦਾ
ਪੋਹ ਮਹੀਨੇ ਗੁਰੂ ਪਰਿਵਾਰ ਚੇਤਾ ਆਉਂਦਾ,
ਨਿੱਕੇ ਫ਼ਰਜੰਦਾਂ ਦਾ ਸੀ ਕਹਿਣਾ
ਸਿਦਕ ਨਹੀਂ ਛੱਡਣਾ,ਅਣਖ ਨਾਲ ਡਟਕੇ ਰਹਿਣਾ
ਮਾਂ ਗੁਜਰੀ ਤੋਂ ਨਿੱਘ ਬੁੱਕਲ ਦਾ ਲੈ ਕੇ ਹੁਣ,
ਸੰਗਤਾਂ ਫਿਰ ਤੋਂ ਜੁੜਿਆ ਕਰਨਗੀਆਂ,
ਇੱਕ ਅਵਾਜ ਤੇ ਦੇਖੀ ਦਿੱਲੀਏ,
ਭਰ ਭਰ ਟਰਾਲੀਆਂ ਤੁਰਿਆ ਕਰਨਗੀਆ,
ਸਾਡੇ ਸਬਰ ਸਿਦਕ ਤੋਂ,
ਸਰਕਾਰਾਂ ਡਰਿਆ ਕਰਨ ਗੀਆ।

ਕਿਸਾਨ ਮੋਰਚਾ ਉੱਠਿਆ ਸੀ ਇੱਕ,
ਗੱਲਾਂ ਘਰ ਘਰ ਹੋਇਆ ਕਰਨਗੀਆਂ

ਨਾਨਕ ਸਤਿਗੁਰੂ ਦਾ ਸੱਚਾ ਸੁੱਚਾ ਲੰਗਰ,
ਹਰ ਘਰ ਦਿੱਲੀ ਦੇ ਜਾਵੇਗਾ,
ਵੰਡ ਛਕਣ ਦੀ ਪਿਰਤ ਵੇਖ ਕੇ
ਸਿਰ ਸਜਦੇ ਵਿਚ ਝੁੱਕ ਜਾਵੇਗਾ
ਮਾਨਵਤਾ ਇਥੇ ਡੁੱਲ੍ਹ-ਡੁੱਲ੍ਹ ਪਵੇਗੀ
ਵੇਖ “ਪ੍ਰੀਤ”ਜਲਵਾ ਸ਼ਾਹੀ ਲੰਗਰ ਦਾ
ਜਿੱਤ ਜ਼ਰੂਰੀ ਕਿਰਤੀਆਂ ਜਾਣਾ,
ਜਦ ਲਾਡਲੀਆਂ ਫੋਜਾ ਨਾਲ ਆ ਖੜ੍ਹਨਗੀਆਂ।
ਸਾਡੇ ਸਬਰ ਸਿਦਕ ਤੋਂ,
ਸਰਕਾਰਾਂ ਡਰਿਆ ਕਰਨ ਗੀਆ।

ਕਿਸਾਨ ਮੋਰਚਾ ਉੱਠਿਆ ਸੀ ਇੱਕ,
ਗੱਲਾਂ ਘਰ ਘਰ ਹੋਇਆ ਕਰਨਗੀਆਂ

ਡਾ. ਲਵਪ੍ਰੀਤ ਕੌਰ “ਜਵੰਦਾ”
9814203357

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੱਦਲ
Next articleਪੰਜਾਬ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਕਪੂਰਥਲਾ ਜਿਲ੍ਹੇ ਦਾ ਦੌਰਾ