(ਸਮਾਜ ਵੀਕਲੀ)
ਜੇ ਨਾ ਰਿਹਾ ਕਿਤੇ ਪਾਣੀ,
ਜਾਣੀ ਬਦਲ ਕਹਾਣੀ,
ਰਹਿਣੀ ਰੁੱਖਾਂ ਤੇ ਨਾ ਕੋਈ ਟਾਹਣੀ,
ਰੁੱਖ ਅਤੇ ਪਾਣੀ ਹੁੰਦੇ ਦੋਵੇ ਹਾਣੀ।
ਜੀਣਾ ਮੁਸਕਿਲ ਹੋਜੂ,
ਜੇ ਨਾ ਬਚਿਆ ਹਏ ਪਾਣੀ,
ਤਰਸਾਗੇ ਛਾਵਾਂ ਨੂੰ,
ਜਦ ਮੁੱਕ ਚਲੇ ਹਾਣੀ,
ਰੁੱਖ ਅਤੇ ਪਾਣੀ ਹੁੰਦੇ ਦੋਵੇ ਹਾਣੀ।
ਜਿੰਦਗੀ ਦੀ ਉਲਝੂਗੀ ਤਾਣੀ,
ਜਦੋ ਮਿਲਿਆ ਨਾ ਪਾਣੀ,
ਫੇਰ ਹੋਣੀ ਬੜੀ ਮਾੜੀ,
ਰੁੱਖ ਅਤੇ ਪਾਣੀ ਹੁੰਦੇ ਦੋਵੇ ਹਾਣੀ।
ਪੈਣੀ ਛੱਡਣੀ ਆ ਆਸ,
ਆਉਣੀ ਕਦੇ ਨਹੀ ਬਰਸਾਤ,
ਜੇ ਨਾ ਬਚੀ ਰੁੱਖਾਂ ਵਾਲੀ ਟਾਹਣੀ,
ਰੁੱਖ ਅਤੇ ਪਾਣੀ ਹੁੰਦੇ ਦੋਵੇ ਹਾਣੀ।
ਲ਼ੇਖਕ ਤੇਜੀ ਢਿਲੋ
ਬੁਢਲਾਡਾ
ਸੰਪਰਕ 9915645003
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly