(ਸਮਾਜਵੀਕਲੀ)-ਜਲੰਧਰ /ਹੁਸ਼ਿਆਰਪੁਰ (ਕੁਲਦੀਪ ਚੁੰਬਰ )– ਪੰਜਾਬੀ ਗਾਇਕੀ ਵਿੱਚ ਹਰ ਰੋਜ ਨਿੱਤ ਨਵੇ ਚਿਹਰੇ ਉੱਭਰ ਕੇ ਸਾਹਮਣੇ ਆ ਰਹੇ ਹਨ ਅਤੇ ਉਹਨਾਂ ਵਿਚੋਂ ਬਹੁਤ ਹੀ ਸੁਰੀਲੀ ਆਵਾਜ਼ ਦੀ ਮਲਿਕਾ ਗਾਇਕਾ ਰਿਹਾਨਾ ਭੱਟੀ ਹੈ । ਜਿਹੜੇ ਬਹੁਤ ਮਿਹਨਤ ਲਗਨ ਰਿਆਜ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣਾ ਨਾਮ ਬਣਾ ਰਹੇ ਹਨ । ਘਰ ਵਿੱਚ ਪਿਆਰਾ ਅਤੇ ਛੋਟੇ ਨਾਮ ਨਾਲ ਪ੍ਰੀਤੀ ਅਤੇ ਗਾਇਕੀ ਵਿੱਚ ਰਿਹਾਨਾ ਭੱਟੀ ਦਾ ਜਨਮ ਹੁਸ਼ਿਆਰਪੁਰ ਵਿਖੇ ਸ਼੍ਰੀਮਤੀ ਮੰਜੂ ਅਤੇ ਪਿਤਾ ਸ਼੍ਰੀ ਬਲਰਾਮ ਭੱਟੀ ਜੀ ਦੇ ਘਰ ਹੋਇਆ। ਰਿਹਾਨਾ ਭੱਟੀ ਨੇ ਉੱਚ ਵਿੱਦਿਆ ਆਪਣੇ ਸ਼ਹਿਰ ਤੋ ਪੂਰੀ ਕੀਤੀ ਅਤੇ ਫੈਸ਼ਨ ਡਿਜ਼ਾਇਨਿੰਗ ਦਾ ਡਿਪਲੋਮਾ ਕੀਤਾ । ਰਿਹਾਨਾ ਭੱਟੀ ਨੂੰ ਬਚਪਨ ਤੋਂ ਹੀ ਗਾਉਣ ਦੇ ਸ਼ੋਂਕ ਕਰਕੇ ਉਹਨਾਂ ਨੇ ਸੰਗੀਤ ਦੀ ਸਿੱਖਿਆ ਸਰਗਮ ਸੰਗੀਤ ਕਲਾ ਕੇਂਦਰ ਜਲੰਧਰ ਵਿਖੇ ਉਸਤਾਦ ਪੋ੍. ਭੁਪਿੰਦਰ ਸਿੰਘ ਜੀ ਕੋਲੋ ਪ੍ਰਾਪਤ ਕੀਤੀ। ਓਸ ਤੋਂ ਬਾਅਦ ਗਾਇਕਾ ਰਿਹਾਨਾ ਭੱਟੀ ਨੇ ਆਪਣੀ ਗਾਇਕੀ ਦਾ ਅਗਾਜ ਧਾਰਮਿਕ ਟਰੈਕ ਆਪਣੇ ਹੱਕ ਨਾਲ ਕੀਤਾ ਜਿਸ ਨੂੰ ਹਰ ਵਰਗ ਵਲੋਂ ਪਸੰਦ ਕੀਤਾ ਗਿਆ। ਓਸ ਤੋਂ ਬਾਅਦ ਗਾਗਰ ਦੀਆਂ ਛੱਲਾਂ, ਹਾਣੀ , ਪਾਹੁਲ , ਤੇਰਾ ਗੋਰਾ ਠੋਕਣਾ ਦੇ ਟਰੈਕ ਰਿਲੀਜ ਹੋਏ ਜਿਨਾ ਨਾਲ ਗਾਇਕਾ ਰਿਹਾਨਾ ਭੱਟੀ ਨੂੰ ਵਿਸ਼ਵ ਪੱਧਰ ਤੇ ਪ੍ਰਸਿੱਧੀ ਮਿਲੀ। ਗਾਇਕਾ ਰਿਹਾਨਾ ਭੱਟੀ ਦੇ ਸੰਗੀਤਕ ਸਫ਼ਰ ਤੈਅ ਕਰਨ ਵਿੱਚ ਸਭ ਤੋਂ ਵੱਧ ਯੋਗਦਾਨ ਉਸਤਾਦ ਪ੍ਰੋ ਭੁਪਿੰਦਰ ਸਿੰਘ ਅਤੇ ਪਿਤਾ ਸ਼੍ਰੀ ਬਲਰਾਮ ਭੱਟੀ , ਗਾਇਕ ਮਨਵੀਰ ਰਾਣਾ ,ਗਾਇਕ ਅਦਾਕਾਰ ਪ੍ਰੋਡਿਊਸਰ ਮਨੋਹਰ ਧਾਰੀਵਾਲ ਦਾ ਵਿਸੇਸ਼ ਸਹਿਯੋਗ ਹੈ।ਗਾਇਕਾ ਰਿਹਾਨਾ ਭੱਟੀ ਵਲੋ ਗਾਏ ਦੋ ਧਾਰਮਿਕ ਟਰੈਕ “ਨੱਚ ਲੈਣ ਦੋ” ਐਮ ਡੀ ਰਿਕਾਰਡਸ ਵੱਲੋ ਅਤੇ “ਰਾਖੇ ਸੱਭ ਦੇ ਸਤਿਗੁਰੂ ਸਵਾਮੀ” ਨੂੰ ਸੰਗਤਾਂ ਵੱਲੋਂ ਭਰਵਾ ਹੁੰਗਾਰਾ ਮਿਲਿਆ ਹੈ। ਹੁਣ ਗਾਇਕਾ ਰਿਹਾਨਾ ਭੱਟੀ ਜਲਦੀ ਹੀ ਨਵੇ ਟਰੈਕ ਨਾਲ ਸਰੋਤਿਆਂ ਦੇ ਰੂਬਰੂ ਹੋ ਰਹੇ ਹਨ। ਦੋਆਬੇ ਦੀ ਧਰਤੀ ਹੁਸ਼ਿਆਰਪੁਰ ਵਿਖੇ ਰਹਿ ਰਹੀ ਗਾਇਕਾ ਰਿਹਾਨਾ ਭੱਟੀ ਨੂੰ ਪਰਮਾਤਮਾ ਗਾਇਕੀ ਦੀਆਂ ਬੁਲੰਦੀਆਂ ਨੂੰ ਛੂਹਣ ਦਾ ਬਲ ਬਖਸ਼ੇ ਅਤੇ ਉਹ ਏਸੇ ਤਰ੍ਹਾਂ ਪੰਜਾਬੀ ਸੱਭਿਆਚਾਰ ਗਾਇਕੀ ਨਾਲ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਦੇ ਰਹਿਣ। ਆਮੀਨ !
ਸਮਾਜਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly