“ਇਹ ਕੈਸਾ ਪਰਿਵਾਰ”

(ਸਮਾਜ ਵੀਕਲੀ)

ਬੈਠੇ ਮਾਂ ਦੇ ਪੁੱਤ ਜਵਾਂ ਕਿਨਾਰਿਆਂ ਤੇ,
ਰੋਟੀ ਮਿਲਣੀ ਜਾਂ ਫਿਰ ਗੋਲੀ ਪਤਾ ਨਹੀਂ।
ਜੁਰਤ ਤੇ ਜਜ਼ਬਾ ਕਿਥੋਂ ਲੈ ਕੇ ਆਏ ਨੇ,
ਬੇਫ਼ਿਕਰੇ ਕਿੰਝ ਦੇਸ਼ ਤੋਂ ਜਾਨਾਂ ਵਾਰ ਜਾਂਦੇ।
ਮਾਂ ਵੀ ਰੱਖ ਪੱਥਰ ਦਿਲ ਤੇ ਤੋਰ ਦੇਵੇ,
ਭਾਵੇਂ ਅਗਲੀ ਵਾਰੀ ਮੁੜਨਾ ਪਤਾ ਨਹੀ।
ਬਾਪੂ ਕਰਦਾ ਫ਼ਕਰ ਦੇਸ਼ ਦੇ ਕੰਮ ਆਊ,
ਆਪੇ ਸਾਂਭੇ ਡੋਲੇ ਹੋਏ ਜਜ਼ਬਾਤਾਂ ਨੂੰ।
ਰੱਖੜੀ ਬੰਨ੍ਹ ਗੁੱਟ ਤੇ ਜਿਹੜੀ ਤੋਰ ਦੇਵੇ,
ਚਾਹਵੇ ਰੁਖ਼ਸਤ ਡੋਲੀ ਹੱਥੋਂ ਵੀਰ ਹੋਵੇ ।
ਛੋਟਾ, ਛੋਟੇ ਹੁੰਦਿਆਂ ਤੋਂ ਸੀ ਬੇਫ਼ਿਕਰਾ,
ਪੁੱਛੇ ਜੰਗ ਜ਼ਿੰਦਗੀ ਦੀ ਕਿਦਾਂ ਜਿੱਤ ਹੋਣੀ।
ਦੇਖ ਦਲੇਰੀ ਜਿਹੜੀ ਲਾਵਾਂ ਲੈ ਲੈਂਦੀ,
ਇੰਤਜ਼ਾਰ ਹੀ ਅਸਲ ਮੱਹਬੁਤ ਬਣ ਜਾਂਦੀ।
ਅੱਗੇ ਇੱਥੇ ਬੱਚਿਆਂ ਦੀ ਵੀ ਸਿਫ਼ਤ ਕਰਾ,
ਉਮਰ ਤੋਂ ਪਹਿਲਾਂ ਵੱਡੇ ਹੋਣਾ ਪੈ ਜਾਦਾਂ ।
ਨਹੀਂ ਕੁਰਬਾਨੀ ਵੱਡੀ ਇਸ ਪਰਿਵਾਰ ਜਿਹੀ,
ਹੋਣ ਸਲਾਮਾਂ ਦਿਲ ਤੋਂ ਥੋਨੂੰ ਝੁਕ ਝੁਕ ਕੇ।
ਹੋਣ ਸਲਾਮਾਂ ਦਿਲ ਤੋਂ ਥੋਨੂੰ ਝੁਕ ਝੁਕ ਕੇ।

ਲਖਵਿੰਦਰ ਸਿੰਘ ਬੜੀ
98760-17911

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੁਦਕੁਸ਼ੀ
Next articleਲੁਟੇਰਿਆਂ ਨੂੰ ਦਬੋਚਨ ਵਾਲੀ ਬਹਾਦਰ ਲੜਕੀ ਐੱਸ ਐੱਸ ਪੀ ਵੱਲੋਂ ਸਨਮਾਨਿਤ